ਨਵੀਂ ਦਿੱਲੀ (ਵਾਰਤਾ) : ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਸੁਆਗਤ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਊਫਾ ਵਿਚ ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਦੇਸ਼ ਦੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: ਅੰਡਰ-20 ਵਿਸ਼ਵ ਚੈਂਪੀਅਨਸ਼ਿਪ: ਭਾਰਤ ਦੀ ਧੀ ਸ਼ੈਲੀ ਸਿੰਘ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਤਮਗਾ
ਮੋਦੀ ਨੇ ਸੋਮਵਾਰ ਟਵੀਟ ਕਰ ਕਿਹਾ, ‘ਪ੍ਰਤਿਭਾਸ਼ਾਲੀ ਅਤੇ ਤਾਕਤਵਰ ਬਣੋ। ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2021 ਵਿਚ ਸਾਡੇ ਪੁਰਸ਼ ਅਤੇ ਮਹਿਲਾ ਦਲ ਨੇ 4 ਚਾਂਦੀ ਸਮੇਤ ਕੁੱਲ 11 ਤਮਗੇ ਜਿੱਤੇ ਹਨ। ਇਸ ਸਫ਼ਲਤਾ ਲਈ ਟੀਮ ਪ੍ਰਸ਼ੰਸਾ ਦੀ ਹੱਕਦਾਰ ਹੈ। ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ।’ ਜ਼ਿਕਰਯੋਗ ਹੈ ਕਿ ਦੇਸ਼ ਦੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੇ ਰੂਸ ਦੇ ਊਫਾ ਵਿਚ ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ ਵਿਚ ਚੰਗੀ ਖੇਡ ਦਿਖਾਉਂਦੇ ਹੋਏ 4 ਚਾਂਦੀ ਦੇ ਤਮਗਿਆਂ ਸਮੇਤ ਕੁੱਲ 11 ਤਮਗੇ ਜਿੱਤੇ ਹਨ।
ਇਹ ਵੀ ਪੜ੍ਹੋ: ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ: ਅਮਿਤ ਖੱਤਰੀ ਨੇ ਭਾਰਤ ਦੀ ਝੋਲੀ ਪਾਇਆ ਚਾਂਦੀ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਨਸਨੀਖੇਜ਼ ਵਾਰਦਾਤ; 12 ਸਾਲਾ ਬੱਚੇ ਨੂੰ ਅਗਵਾ ਕਰ ਬਦਮਾਸ਼ਾਂ ਨੇ ਕੱਢਿਆ ਦੋ ਯੂਨਿਟ ਖ਼ੂਨ
NEXT STORY