ਨੈਰੋਬੀ (ਭਾਸ਼ਾ) : ਨੈਰੋਬੀ (ਭਾਸ਼ਾ) : ਲੰਬੀ ਛਾਲ ਦੀ ਪ੍ਰਤਿਭਾਸ਼ਾਲੀ ਖਿਡਾਰਨ ਸ਼ੈਲੀ ਸਿੰਘ ਐਤਵਾਰ ਨੂੰ ਇੱਥੇ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗੇ ਤੋਂ ਇਕ ਸੈਂਟੀਮੀਟਰ ਨਾਲ ਖੁੰਝ ਗਈ ਪਰ ਉਨ੍ਹਾਂ ਨੇ ਇਤਿਹਾਸ ਰਚਦੇ ਹੋਏ ਚਾਂਦੀ ਤਮਗਾ ਜਿੱਤਿਆ। 17 ਸਾਲ ਦੀ ਇਸ ਭਾਰਤੀ ਖਿਡਾਰਨ ਨੇ 6.59 ਮੀਟਰ ਦੀ ਛਾਲ ਨਾਲ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਸਵੀਡਨ ਦੀ ਮੌਜੂਦਾ ਯੂਰਪੀ ਜੂਨੀਅਰ ਚੈਂਪੀਅਨ ਮਾਜਾ ਅਸਕਾਗ ਨੇ 6.60 ਮੀਟਰ ਨਾਲ ਸੋਨ ਤਮਗਾ ਆਪਣੇ ਨਾਮ ਕੀਤਾ।
ਦਿੱਗਜ ਲੰਬੀ ਛਾਲ ਖਿਡਾਰਨ ਅੰਜੂ ਬੌਬੀ ਜੌਰਜ ਦੀ ਸਿੱਖਿਆਰਥਣ ਸ਼ੈਲੀ ਮੁਕਾਬਲੇ ਦੇ ਆਖ਼ਰੀ ਦਿਨ ਤੀਜੇ ਗੇੜ ਦੇ ਬਾਅਦ ਸੂਚੀ ਵਿਚ ਸਿਖ਼ਰ ’ਤੇ ਸੀ ਪਰ ਸਵੀਡਨ ਦੀ 18 ਸਾਲ ਦੀ ਖਿਡਾਰਨ ਨੇ ਚੌਥੇ ਗੇੜ ਵਿਚ ਉਨ੍ਹਾਂ ਤੋਂ ਇਕ ਸੈਂਟੀਮੀਟਰ ਦਾ ਬਿਹਤਰ ਪ੍ਰਦਰਸ਼ਨ ਕੀਤਾ, ਜੋ ਫੈਸਲਾਕੁੰਨ ਸਾਬਤ ਹੋਇਆ। ਯੂਕ੍ਰੇਨ ਦੀ ਮਾਰੀਆ ਹੋਰੀਏਲੋਵਾ ਨੇ 6.50 ਮੀਟਰ ਦੀ ਛਾਲ ਨਾਲ ਕਾਂਸੀ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ: ਅਮਿਤ ਖੱਤਰੀ ਨੇ ਭਾਰਤ ਦੀ ਝੋਲੀ ਪਾਇਆ ਚਾਂਦੀ ਤਮਗਾ
ਸ਼ੈਲੀ ਮੁਕਾਬਲੇ ਦੇ ਬਾਅਦ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸੀ ਅਤੇ ਉਨ੍ਹਾਂ ਨੇ ਨਮ ਅੱਖਾਂ ਨਾਲ ਕਿਹਾ, ‘ਮੈਂ 6.59 ਮੀਟਰ ਤੋਂ ਵੀ ਬਿਹਤਰ ਛਾਲ ਮਾਰ ਸਕਦੀ ਸੀ ਅਤੇ ਸੋਨ ਤਮਗਾ ਜਿੱਤ ਸਕਦੀ ਸੀ। ਮੇਰੀ ਮਾਂ ਨੇ ਮੈਨੂੰ ਸੋਨ ਤਮਗੇ ਦੇ ਬਾਅਦ ਸਟੇਡੀਅਮ ਵਿਚ ਗਾਏ ਜਾਣ ਵਾਲੇ ਰਾਸ਼ਟਰ ਗੀਤ ਦੇ ਬਾਰੇ ਵਿਚ ਦੱਸਿਆ ਸੀ (ਪਰ ਮੈਂ ਅਜਿਹਾ ਨਹੀਂ ਕਰ ਸਕੀ)।’ ਉਨ੍ਹਾਂ ਨੇ ਕਿਹਾ, ‘ਮੈਂ 17 ਸਾਲ ਦੀ ਹਾਂ, ਮੈਂ ਅਗਲੀ ਅੰਡਰ 20 ਵਿਸ਼ਵ ਚੈਂਪੀਅਨਸ਼ਿਪ (ਕਾਲੀ, ਕੋਲੰਬੀਆ)ਵਿਚ ਸੋਨ ਤਮਗਾ ਜਿੱਤਣਾ ਚਾਹੁੰਦਾ ਹਾਂ। ਅਗਲੇ ਸਾਲ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਹੋਣਾ ਹੈ ਅਤੇ ਮੈਂ ਉਨ੍ਹਾਂ ਮੁਕਾਬਲਿਆਂ ਵਿਚ ਚੰਗਾ ਕਰਨਾ ਚਾਹੁੰਦੀ ਹਾਂ।’
ਉਨ੍ਹਾਂ ਦੀ ਕੋਚ ਬੌਬੀ ਜੌਰਜ ਨੇ ਕਿਹਾ ਛਾਲ ਮਾਰਨ ਦੇ ਬਾਅਦ ਹੇਠਾਂ ਆਉਂਦੇ ਸਮੇਂ ਉਸ ਤੋਂ ਛੋਟੀ ਜਿਹੀ ਤਕਨੀਕੀ ਗਲਤੀ ਹੋ ਗਈ, ਨਹੀਂ ਤਾਂ ਉਹ ਸੋਨ ਤਮਗਾ ਜਿੱਤਆ ਸਕਦੀ ਸੀ। ਤਮਗਿਆਂ ਦੀ ਸੰਖਿਆ ਦੇ ਮਾਮਲੇ ਵਿਚ ਇਨ੍ਹਾਂ ਖੇਡਾਂ ਵਿਚ ਇਹ ਭਾਰਤ ਦਾ ਸਵਰਸ੍ਰੇਸ਼ਠ ਪ੍ਰਦਰਸ਼ਨ ਹੈ, ਜਿੱਥੇ ਉਸ ਨੇ 2 ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੋਰਡੇਨਿਸ ਉਗਾਸ ਤੋਂ ਹਾਰੇ ਮੈਨੀ ਪੈਕੀਆਓ
NEXT STORY