ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖਿਰ ਵਿੱਚ ਅਮਰੀਕਾ ਯਾਤਰਾ 'ਤੇ ਜਾ ਸਕਦੇ ਹਨ। ਉਹ 22 ਤੋਂ 27 ਸਤੰਬਰ ਤੱਕ ਉੱਥੇ ਰਹਿਣਗੇ। ਇਸ ਦੌਰਾਨ ਮੋਦੀ ਵਾਸ਼ਿੰਗਟਨ ਅਤੇ ਨਿਊਯਾਰਕ ਜਾਣਗੇ। ਅਮਰੀਕਾ ਵਿੱਚ ਸੱਤਾ ਤਬਦੀਲੀ ਅਤੇ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੀ.ਐੱਮ. ਮੋਦੀ ਦੀ ਇਹ ਪਹਿਲੀ ਅਮਰੀਕਾ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਅਫਗਾਨਿਸਤਾਨ ਮਸਲੇ ਤੋਂ ਇਲਾਵਾ ਅੱਤਵਾਦ ਵਰਗੇ ਮੁੱਦਿਆਂ 'ਤੇ ਦੋਨਾਂ ਦੇਸ਼ਾਂ ਵਿਚਾਲੇ ਸਹਿਯੋਗ 'ਤੇ ਵੀ ਚਰਚਾ ਹੋ ਸਕਦੀ ਹੈ।
ਪੀ.ਐੱਮ. ਮੋਦੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਪੀ.ਐੱਮ. ਮੋਦੀ ਪਿਛਲੇ ਸਾਲ ਕਿਸੇ ਵਿਦੇਸ਼ੀ ਯਾਤਰਾ 'ਤੇ ਨਹੀਂ ਗਏ ਸਨ ਪਰ ਇਸ ਸਾਲ ਮਾਰਚ ਵਿੱਚ ਉਹ ਦੋ ਦਿਨ ਦੀ ਯਾਤਰਾ 'ਤੇ ਉਦੋਂ ਬੰਗਲਾਦੇਸ਼ ਗਏ ਸਨ, ਜਦੋਂ ਬੰਗਲਾਦੇਸ਼ ਵਿੱਚ ਸ਼ੇਖ ਮੁਜੀਬਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ 50ਵੀਂ ਜਨਮਦਿਨ ਮਨਾਈ ਜਾ ਰਹੀ ਸੀ। ਮੋਦੀ ਨੇ 2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਹੁਣ ਤੱਕ ਕਰੀਬ 60 ਤੋਂ ਜ਼ਿਆਦਾ ਦੇਸ਼ਾਂ ਵਿੱਚ 100 ਤੋਂ ਜ਼ਿਆਦਾ ਵਾਰ ਯਾਤਰਾ ਕੀਤੀ ਹੈ। ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਸਤੰਬਰ 2019 ਵਿੱਚ ਅਮਰੀਕਾ ਗਏ ਸਨ, ਉਦੋਂ ਉਹ ਹਿਊਸਟਨ ਵੀ ਗਏ ਸਨ। ਮੋਦੀ ਨੇ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਤੰਬਰ 2014 ਵਿੱਚ ਸਭ ਤੋਂ ਪਹਿਲੀ ਵਿਦੇਸ਼ ਯਾਤਰਾ ਵੀ ਅਮਰੀਕਾ ਦੀ ਹੀ ਕੀਤੀ ਸੀ। ਪ੍ਰਧਾਨ ਮੰਤਰੀ ਆਪਣੀ ਵਿਦੇਸ਼ ਯਾਤਰਾਵਾਂ ਦੌਰਾਨ ਉੱਥੇ ਰਹਿੰਦੇ ਭਾਰਤੀਆਂ ਨਾਲ ਮੁਲਾਕਾਤ ਦੇ ਵੱਡੇ ਪ੍ਰੋਗਰਾਮ ਵੀ ਰੱਖਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇੱਕ ਪਰਿਵਾਰ-ਇੱਕ ਬੱਚਾ, ਰਾਮਦਾਸ ਆਠਵਲੇ ਨੇ ਕਿਹਾ- ਦੇਸ਼ ਦੇ ਵਿਕਾਸ ਲਈ ਲਾਗੂ ਹੋ ਵਨ ਚਾਈਲਡ ਪਾਲਿਸੀ
NEXT STORY