ਨਵੀਂ ਦਿੱਲੀ - ਕੇਂਦਰੀ ਸਾਮਾਜਕ ਨਿਆਂ ਮੰਤਰੀ ਰਾਮਦਾਸ ਆਠਵਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਵਿਕਾਸ ਲਈ ਦੇਸ਼ ਦੀ ਜਨਸੰਖਿਆ ਵਾਧੇ ਨੂੰ ਕਾਬੂ ਕਰਨਾ ਜ਼ਰੂਰੀ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਪਾਰਟੀ ਵਨ ਚਾਈਲਡ ਪਾਲਿਸੀ ਦਾ ਸਮਰਥਨ ਕਰਦੀ ਹੈ। ਦੇਸ਼ ਵਿੱਚ ਉਦੋਂ ਤੱਕ ਸੰਵਿਧਾਨ ਅਤੇ ਧਰਮ ਨਿਰਪੱਖਤਾ ਰਹੇਗੀ ਜਦੋਂ ਤੱਕ ਹਿੰਦੂ ਬਹੁਗਿਣਤੀ ਹਨ, ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤੀਨ ਪਟੇਲ ਦੇ ਇਸ ਬਿਆਨ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਆਠਵਲੇ ਨੇ ਕਿਹਾ ਕਿ ਹਿੰਦੂਆਂ ਦੀ ਗਿਣਤੀ ਘੱਟ ਹੋ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ।
ਆਠਵਲੇ ਨੇ ਸੰਪਾਦਕਾਂ ਨਾਲ ਗੱਲ ਕਰਦੇ ਹੋਏ ਕਿਹਾ, ਮੈਂ ਨਹੀਂ ਮੰਨਦਾ ਕਿ ਹਿੰਦੂਆਂ ਦੀ ਗਿਣਤੀ ਘੱਟ ਹੋ ਜਾਣ ਦਾ ਕੋਈ ਸਵਾਲ ਹੈ। ਹਿੰਦੂ ਹਿੰਦੂ ਹੀ ਰਹਿੰਦੇ ਹਨ ਅਤੇ ਮੁਸਲਮਾਨ ਮੁਸਲਮਾਨ ਹੀ ਰਹਿੰਦੇ ਹਨ। ਮੁਸ਼ਕਲ ਨਾਲ ਇੱਕ ਜਾਂ ਦੋ ਹਿੰਦੂ ਜਾਂ ਮੁਸਲਮਾਨ ਧਰਮ ਬਦਲਦੇ ਹਨ। ਸੰਵਿਧਾਨ ਲੋਕਾਂ ਨੂੰ ਉਹ ਕਰਨ ਦੀ ਆਜ਼ਾਦੀ ਦਿੰਦਾ ਹੈ, ਜੋ ਉਨ੍ਹਾਂ ਨੂੰ ਪਸੰਦ ਹੈ, ਕੋਈ ਜਬਰਨ ਧਰਮ ਪਰਿਵਰਤਨ ਨਹੀਂ ਕਰਾ ਸਕਦਾ ਹੈ।
ਆਠਵਲੇ ਨੇ ਕਿਹਾ ਕਿਹਾ ਕਿ ਹਿੰਦੂ ਜਾਂ ਮੁਸਲਮਾਨ ਆਬਾਦੀ ਅਨੁਪਾਤ ਵਿੱਚ ਕੋਈ ਬਹੁਤ ਬਦਲਾਅ ਨਹੀਂ ਆਵੇਗਾ। ਉਨ੍ਹਾਂ ਕਿਹਾ, ਦੇਸ਼ ਦੇ ਵਿਕਾਸ ਲਈ ਆਬਾਦੀ ਨੂੰ ਕਾਬੂ ਕਰਨ ਦੀ ਜ਼ਰੂਰਤ ਹੈ, ਭਾਵੇ ਉਹ ਹਿੰਦੂਆਂ ਜਾਂ ਮੁਸਲਮਾਨਾਂ ਦੀ ਆਬਾਦੀ ਹੋਵੇ। ਐੱਨ.ਡੀ.ਏ. ਵਿੱਚ ਸ਼ਾਮਲ ਰਿਪਬਲਿਕਨ ਪਾਰਟੀ ਆਫ ਇੰਡੀਆ (ਆਠਵਲੇ ਗਰੁੱਪ ਦੇ) ਪ੍ਰਮੁੱਖ ਨੇ ਵਨ ਚਾਈਲਡ ਪਾਲਿਸੀ ਦਾ ਸਮਰਥਨ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦਾ ਅਸਰ: ਹਿਮਾਚਲ ’ਚ ਜ਼ਿਮਨੀ ਚੋਣਾਂ ’ਤੇ ਚੋਣ ਕਮਿਸ਼ਨ ਨੇ ਲਾਈ ਰੋਕ
NEXT STORY