ਰੋਮ (ਪੀ.ਟੀ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਲਈ ਇਟਲੀ ਪਹੁੰਚ ਚੁੱਕੇ ਹਨ। ਮੋਦੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇੱਥੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਧਰਤੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਆਰਥਿਕ ਅਤੇ ਲੋਕਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਢੰਗਾਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਇੱਥੇ ਪਹੁੰਚਣ ਤੋਂ ਬਾਅਦ ਇਹ ਪਹਿਲੀ ਅਧਿਕਾਰਤ ਮੁਲਾਕਾਤ ਹੈ।
ਸਿਖਰ ਸੰਮੇਲਨ ਵਿੱਚ ਉਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਵਿਸ਼ਵ ਅਰਥਚਾਰੇ ਅਤੇ ਸਿਹਤ ਖੇਤਰ ਨੂੰ ਲੀਹ 'ਤੇ ਲਿਆਉਣ, ਟਿਕਾਊ ਵਿਕਾਸ ਅਤੇ ਜਲਵਾਯੂ ਤਬਦੀਲੀ ਬਾਰੇ ਹੋਰ ਨੇਤਾਵਾਂ ਨਾਲ ਚਰਚਾ ਕਰਨਗੇ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ,“ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਵਾਨ ਡੇਰ ਲੇਅਨ ਨਾਲ ਸਾਰਥਕ ਗੱਲਬਾਤ ਦੇ ਨਾਲ ਰੋਮ ਵਿੱਚ ਅਧਿਕਾਰਤ ਸਮਾਗਮਾਂ ਦੀ ਸ਼ੁਰੂਆਤ ਹੋਈ। ਨੇਤਾਵਾਂ ਨੇ ਧਰਤੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਆਰਥਿਕ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।''
ਪੜ੍ਹੋ ਇਹ ਅਹਿਮ ਖਬਰ -ਮਾਣ ਦੀ ਗੱਲ, ਇਟਲੀ ਦੇ ਰਾਸ਼ਟਰਪਤੀ ਨੇ ਪੰਜਾਬ ਦੀ ਧੀ ਨੂੰ ਕੀਤਾ ਸਨਮਾਨਿਤ
ਜ਼ਿਕਰਯੋਗ ਹੈ ਕਿ ਭਾਰਤ-ਈਯੂ ਦਰਮਿਆਨ ਦੁਵੱਲੇ ਸਬੰਧ 1960 ਦੇ ਦਹਾਕੇ ਤੋਂ ਹੀ ਚੱਲੇ ਆ ਰਹੇ ਹਨ। ਭਾਰਤ 1962 ਵਿੱਚ ਯੂਰਪੀਅਨ ਆਰਥਿਕ ਭਾਈਚਾਰੇ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਪਹਿਲਾ ਭਾਰਤ-ਯੂਰਪੀ ਸਿਖਰ ਸੰਮੇਲਨ 28 ਜੂਨ 2000 ਨੂੰ ਲਿਸਬਨ ਵਿੱਚ ਹੋਇਆ ਸੀ ਅਤੇ ਇਹ ਦੋਹਾਂ ਵਿਚਕਾਰ ਸਬੰਧਾਂ ਦੇ ਵਿਕਾਸ ਵਿੱਚ ਇੱਕ ਇਤਿਹਾਸਕ ਘਟਨਾ ਸੀ। 2004 ਵਿੱਚ ਹੇਗ ਵਿੱਚ ਪੰਜਵੇਂ ਭਾਰਤ-ਯੂਰਪੀ ਸਿਖਰ ਸੰਮੇਲਨ ਦੌਰਾਨ ਦੋਵਾਂ ਵਿਚਕਾਰ ਸਬੰਧ ਇੱਕ "ਰਣਨੀਤਕ ਭਾਈਵਾਲੀ" ਤੱਕ ਪਹੁੰਚ ਗਏ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਲੇ ਤਾਂ ਦਿਖਾਵਟੀ ਬੈਰੀਕੇਡ ਹਟੇ ਹਨ, ਜਲਦ ਹੀ ਤਿੰਨੋਂ ਖੇਤੀ ਕਾਨੂੰਨ ਵੀ ਹਟਣਗੇ : ਰਾਹੁਲ ਗਾਂਧੀ
NEXT STORY