ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਵਿਚ ਸਿੱਖਿਆ, ਰੁਜ਼ਗਾਰ ਅਤੇ ਮਨੁੱਖੀ ਵਿਕਾਸ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ‘ਮੋਦੀ-ਨਿਤੀਸ਼ ਸਰਕਾਰ’ ਨੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਗਲਾ ਘੁੱਟ ਦਿੱਤਾ ਹੈ ਅਤੇ ਸੂਬੇ ਨੂੰ ਹਰ ਪੱਧਰ ’ਤੇ ਖੱਡ ਵਿਚ ਧੱਕ ਦਿੱਤਾ ਹੈ। ਉਨ੍ਹਾਂ ਦਿੱਲੀ ਵਿਚ ਪੜ੍ਹਾਈ ਕਰ ਰਹੇ ਬਿਹਾਰ ਦੇ ਕੁਝ ਨੌਜਵਾਨਾਂ ਨਾਲ ਗੱਲਬਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕੀਤੀ।
ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਕੁਝ ਦਿਨ ਪਹਿਲਾਂ ਬਿਹਾਰ ਦੇ ਨੌਜਵਾਨਾਂ ਨਾਲ ਬਹੁਤ ਦਿਲਚਸਪ ਗੱਲਬਾਤ ਹੋਈ, ਸਿੱਖਿਆ, ਸਿਹਤ, ਰੁਜ਼ਗਾਰ ਹਰ ਮੁੱਦੇ ’ਤੇ। ਉਨ੍ਹਾਂ ਦੀ ਦੁਰਦਸ਼ਾ ਲਈ ਸਿਰਫ਼ ਇਕ ਹੀ ਦੋਸ਼ੀ ਹੈ: ਭਾਜਪਾ-ਜਦ(ਯੂ) ਸਰਕਾਰ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਦੇ ਨੌਜਵਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਮੋਦੀ-ਨਿਤੀਸ਼ ਸਰਕਾਰ ਨੇ ਪਿਛਲੇ 20 ਸਾਲਾਂ ਵਿਚ ਉਨ੍ਹਾਂ ਦੀਆਂ ਇੱਛਾਵਾਂ ਨੂੰ ਦਬਾਇਆ ਹੈ ਅਤੇ ਸੂਬੇ ਨੂੰ ਲਾਵਾਰਿਸ ਛੱਡ ਦਿੱਤਾ।
ਰਾਹੁਲ ਨੇ ਬਿਹਾਰ ਵਿਚ ਸਿੱਖਿਆ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 9ਵੀਂ-10ਵੀਂ ਜਮਾਤ ਵਿਚ ‘ਡਰਾਪਆਊਟ’ ਦੇ ਮਾਮਲੇ ਵਿਚ ਬਿਹਾਰ ਦਾ 29 ਸੂਬਿਆਂ ਵਿਚ 27ਵਾਂ ਸਥਾਨ ਹੈ। 11ਵੀਂ-12ਵੀਂ ਜਮਾਤ ਵਿਚ ਦਾਖਲਾ ਦਰ ਦੇ ਮਾਮਲੇ ਵਿਚ ਇਹ 28ਵੇਂ ਸਥਾਨ ’ਤੇ ਹੈ ਅਤੇ ਮਹਿਲਾ ਸਾਖਰਤਾ ਦੇ ਮਾਮਲੇ ਵਿਚ ਵੀ 28ਵੇਂ ਸਥਾਨ ’ਤੇ ਹੈ।
ਕਾਂਗਰਸ ਨੇਤਾ ਨੇ ਰੁਜ਼ਗਾਰ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੇਵਾ ਖੇਤਰ ਵਿਚ ਰੁਜ਼ਗਾਰ ਦੇ ਮਾਮਲੇ ਵਿਚ ਬਿਹਾਰ 29 ਸੂਬਿਆਂ ਵਿਚੋਂ 21ਵੇਂ ਸਥਾਨ ’ਤੇ ਹੈ ਅਤੇ ਉਦਯੋਗ/ਉਤਪਾਦਨ ਖੇਤਰ ਵਿਚ ਰੁਜ਼ਗਾਰ ਦੇ ਮਾਮਲੇ ਵਿਚ 23ਵੇਂ ਸਥਾਨ ’ਤੇ ਹੈ।
ਕਿਸਾਨਾਂ ਨੂੰ ਵੱਡੀ ਰਾਹਤ! ਖੇਤਾਂ 'ਚੋਂ ਬਿਜਲੀ ਲਾਈਨ ਨਿਕਲਣ 'ਤੇ ਮਿਲੇਗਾ 200 ਫੀਸਦੀ ਮੁਆਵਜ਼ਾ
NEXT STORY