ਸ਼੍ਰੀਨਗਰ, (ਮਜੀਦ)– ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋ ਇਕ-ਦੂਜੇ ਵਿਰੁੱਧ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੁੱਧਵਾਰ ਕੁਪਵਾੜਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੰਮੂ-ਕਸ਼ਮੀਰ ਪੁਲਸ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।
ਉਨ੍ਹਾਂ ਕਿਹਾ ਕਿ ਕੀ ਕਾਰਨ ਹੈ ਕਿ 2014 ਤੱਕ ਸੂਬੇ ਦੇ ਹਾਲਾਤ ਠੀਕ ਹੋ ਗਏ ਸਨ? ਕੀ ਕਾਰਨ ਹੈ ਕਿ 2014 ਤੋਂ ਲੈ ਕੇ ਹੁਣ ਮੁੜ 1990-91 ਵਾਲੇ ਹਾਲਾਤ ਬਣ ਗਏ ਹਨ? ਇਸ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੀ ਪੁਲਸ ਵੀ ਘੱਟ ਦੁਸ਼ਮਣ ਨਹੀਂ। ਉਸ ਨੇ ਵੀ ਬਹੁਤ ਵਧੀਕੀਆਂ ਕੀਤੀਆਂ ਹਨ। ਮੈਂ ਸੈਲਿਊਟ ਕਰਦਾ ਹਾਂ ਉਨ੍ਹਾਂ ਪੁਲਸ ਵਾਲਿਆਂ ਨੂੰ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਉਨ੍ਹਾਂ ਵਿਚੋਂ ਵੀ ਕੁਝ ਨਾਸੂਰ ਅਜਿਹੇ ਸਨ, ਜਿਨ੍ਹਾਂ ਆਪਣੀ ਪ੍ਰਮੋਸ਼ਨ ਲਈ ਨਿਹੱਥੇ ਲੋਕਾਂ ਦਾ ਕਤਲ ਕੀਤਾ।
ਗੁਲਾਮ ਨਬੀ ਨੇ ਸੂਰਨਕੋਟ ਅਤੇ ਕੋਟਰੰਕਾ ਵਿਖੇ ਕਿਹਾ ਕਿ ਮੌਜੂਦਾ ਲੋਕ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਅਤੇ ਭਾਜਪਾ ਦਰਮਿਆਨ ਸਿੱਧਾ ਮੁਕਾਬਲਾ ਹੈ। ਮੋਦੀ ਦੇਸ਼ ਦੀਆਂ ਹੋਰਨਾਂ ਪਾਰਟੀਆਂ ਦੇ ਲੋਕਾਂ ਨਾਲ ਵਿਤਕਰਾ ਕਰ ਰਹੇ ਹਨ। ਅਟਲ ਬਿਹਾਰੀ ਵਾਜਪਾਈ ਇਕ ਵੱਡੇ ਨੇਤਾ ਸਨ ਪਰ ਨਰਿੰਦਰ ਮੋਦੀ ਤਾਂ ਸਿਰਫ ਟੀ. ਵੀ. ਦੇ ਹੀ ਨੇਤਾ ਹਨ। ਅੱਜ ਦੇਸ਼ ਤਾਨਾਸ਼ਾਹੀ ਦੌਰ ਵਿਚੋਂ ਲੰਘ ਰਿਹਾ ਹੈ।
ਵਾਇਨਾਡ 'ਚ ਅੱਜ ਨਾਮਜ਼ਦਗੀ ਦਾਖਲ ਕਰਨਗੇ ਰਾਹੁਲ (ਪੜ੍ਹੋ 4 ਅਪ੍ਰੈਲ ਦੀਆਂ ਖਾਸ ਖਬਰਾਂ)
NEXT STORY