ਪਟਨਾ— ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਵੱਲੋਂ ਲਾਲੂ ਯਾਦਵ ਦੇ ਖਿਲਾਫ ਲਾਏ ਗਏ ਦੋਸ਼ਾਂ 'ਤੇ ਸਬੂਤ ਮੰਗੇ ਜਾਣ 'ਤੇ ਬਿਹਾਰ 'ਚ ਟਵੀਟ ਵਾਰ ਚੱਲ ਰਿਹਾ ਹੈ। ਬਿਹਾਰ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਟਵੀਟ ਕਰ ਕੇ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ 'ਤੇ ਹਮਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ਼ਾਰਿਆਂ-ਇਸ਼ਾਰਿਆਂ 'ਚ ਗੱਦਾਰ ਕਰਾਰ ਦਿੱਤਾ ਹੈ। ਮੋਦੀ ਨੇ ਲਿਖਿਆ ਕਿ ਇਹ ਜ਼ਰੂਰੀ ਨਹੀਂ ਜੋ ਸ਼ਖਸ ਮਸ਼ਹੂਰ ਹੈ, ਉਸ 'ਤੇ ਭਰੋਸਾ ਕੀਤਾ ਜਾਵੇ, ਜਿੰਨੀ ਜਲਦੀ ਹੋ ਸਕੇ ਘਰੋਂ ਗੱਦਾਰਾਂ ਨੂੰ ਬਾਹਰ ਕੀਤਾ ਜਾਵੇ।
ਉਨ੍ਹਾਂ ਨੇ ਦੂਜੇ ਟਵੀਟ 'ਚ ਲਿਖਿਆ ਕਿ ਜਿਸ ਲਾਲੂ ਨੂੰ ਬਚਾਉਣ ਲਈ ਹੁਣ ਤੱਕ ਨਿਤੀਸ਼ ਕੁਮਾਰ ਨਹੀਂ ਆਏ ਹਨ, ਉਨ੍ਹਾਂ ਦੇ ਸਮਰਥਨ 'ਚ ਭਾਜਪਾ ਦੇ ਸ਼ਤਰੂਘਨ ਸਿਨਹਾ ਖੜ੍ਹੇ ਹੋ ਗਏ ਹਨ। ਸ਼ਤਰੂਘਨ ਸਿਨਹਾ ਨੇ ਇਸ ਤੋਂ ਪਹਿਲਾਂ ਟਵੀਟ ਕਰ ਰਿਹਾ ਸੀ ਕਿ ਰਾਜਦ ਚੇਅਰਮੈਨ ਲਾਲੂ ਯਾਦਵ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਲੱਗੇ ਦੋਸ਼ ਸਿਰਫ ਦੋਸ਼ ਹੀ ਹਨ। ਉਨ੍ਹਾਂ ਨੇ ਲਿਖਿਆ ਕਿ ਵਿਰੋਧੀਆਂ ਵੱਲੋਂ ਸਾਡੇ ਨੇਤਾਵਾਂ ਦੀ ਬਦਨਾਮੀ ਅਤੇ ਨਕਾਰਾਤਮਕ ਰਾਜਨੀਤੀ ਬਹੁਤ ਹੋਈ। ਭਾਵੇਂ ਉਹ ਕੇਜਰੀਵਾਲ ਹੋਣ ਜਾਂ ਲਾਲੂ ਜਾਂ ਸੁਸ਼ੀਲ ਮੋਦੀ। ਹੁਣ ਆਪਣੇ ਦੋਸ਼ਾਂ ਨੂੰ ਸਾਬਤ ਕਰੋ ਜਾਂ ਬੰਦ ਕਰ ਦਿਓ। ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਲਾਲੂ ਦੇ ਬੇਟੇ ਤੇਜਸਵੀ ਯਾਦਵ ਨੇ ਟਵੀਟ ਕਰ ਕੇ ਸਿਨਹਾ ਦਾ ਸਮਰਥਨ ਕੀਤਾ ਅਤੇ ਸੁਸ਼ੀਲ ਮੋਦੀ ਨੂੰ ਕਲਰ ਬਲਾਇੰਡਨੈੱਸ ਦਾ ਸ਼ਿਕਾਰ ਦੱਸਿਆ ਹੈ। ਤੇਜਸਵੀ ਨੇ ਸੁਸ਼ੀਲ ਮੋਦੀ 'ਤੇ ਹਮਲਾ ਬੋਲਦੇ ਹੋਏ ਲਿਖਿਆ ਕਿ ਝੂਠੇ ਦੋਸ਼ ਲਾਉਣ ਵਾਲਾ ਬਿਹਾਰ ਭਾਜਪਾ ਦਾ ਉਹ ਨੇਤਾ ਸਾਰੇ ਰੰਗਾਂ 'ਚ ਝੂਠ ਬੋਲਣ ਦਾ ਮਾਹਰ ਹੈ।
ਪਿਆਰ ਨੂੰ ਚੜਾਇਆ ਪਰਵਾਨ: 70 ਸਾਲ ਦੇ ਬਜ਼ੁਰਗ ਨੇ 66 ਸਾਲ ਦੀ ਔਰਤ ਨਾਲ ਰਚਾਇਆ ਵਿਆਹ
NEXT STORY