ਨਵੀਂ ਦਿੱਲੀ (ਵਾਰਤਾ)- ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੈਨਲ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਮੰਗਲਵਾਰ ਨੂੰ ਇਕ ਕਰੋੜ ਦੇ ਪਾਰ ਪਹੁੰਚ ਗਈ। ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਸਨ, ਉਸ ਸਮੇਂ 26 ਅਕਤੂਬਰ 2007 ਨੂੰ 'ਨਰਿੰਦਰ ਮੋਦੀ' ਚੈਨਲ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸਰਗਰਮ ਹਨ।
ਇਹ ਵੀ ਪੜ੍ਹੋ : ਬਜਟ 2022 : ਦੇਸ਼ ਦੇ ਵਿੱਤ ਮੰਤਰੀ ਹੀ ਨਹੀਂ ਇਨ੍ਹਾਂ ਤਿੰਨ ਪ੍ਰਧਾਨ ਮੰਤਰੀਆਂ ਨੇ ਵੀ ਪੇਸ਼ ਕੀਤਾ ਸੀ ਆਮ ਬਜਟ
ਟਵਿੱਟਰ 'ਤੇ ਉਨ੍ਹਾਂ ਦੇ 753 ਲੱਖ, ਇੰਸਟਾਗ੍ਰਾਮ 'ਤੇ 651 ਲੱਖ ਅਤੇ ਫੇਸਬੁੱਕ 'ਤੇ 468 ਲੱਖ ਫੋਲੋਅਰਜ਼ ਹਨ। ਯੂ-ਟਿਊਬ 'ਤੇ ਸ਼੍ਰੀ ਮੋਦੀ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਦੇਸ਼ ਦੇ ਹੋਰ ਮੁੱਖ ਨੇਤਾਵਾਂ ਦੇ ਮੁਕਾਬਲੇ ਵੱਧ ਹੈ। ਵਿਰੋਧੀ ਨੇਤਾਵਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 5.25 ਲੱਖ, ਸ਼ਸ਼ੀ ਥਰੂਰ ਦੇ 4.39 ਲੱਖ, ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਦੇ 3.73 ਲੱਖ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ 2.12 ਲੱਖ ਸਬਸਕ੍ਰਾਈਬਰਜ਼ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਜਟ 2022: 1 ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਹੋਏ ਵੱਡੇ ਐਲਾਨ, ਜਾਣੋ ਐਜੁਕੇਸ਼ਨ ਸੈਕਟਰ ਨੂੰ ਕੀ ਮਿਲਿਆ
NEXT STORY