ਤਿਰੁਅਨੰਤਪੁਰਮ— ਕੇਰਲ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸੀਨੀਅਰ ਪੱਤਰ ਕੇ. ਮੁਹੰਮਦ ਬਸ਼ੀਰ ਦੀ ਪਤਨੀ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਮੁਹੰਮਦ ਬਸ਼ੀਰ ਦੀ ਮੌਤ 3 ਅਗਸਤ ਨੂੰ ਆਈ.ਏ.ਐੱਸ. ਅਧਿਕਾਰੀ ਸ਼੍ਰੀਰਾਮ ਵੇਂਕਟਰਮਨ ਦੀ ਕਾਰ ਦੀ ਟੱਕਰ ਲੱਗਣ ਨਾਲ ਹੋਈ ਸੀ। ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਤੋਂ ਬਾਅਦ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਰਹੂਮ ਬਸ਼ੀਰ ਦੀ ਪਤਨੀ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਮਲਪੁਰਮ ਸਥਿਤ ਸਰਕਾਰੀ ਥੁਛਥ ਈਝੁਥਾਚਨ ਮਲਯਾਲਮ ਯੂਨੀਵਰਸਿਟੀ 'ਚ ਨਿਯੁਕਤੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਪੱਤਰਕਾਰ ਦੇ ਪਰਿਵਾਰ ਨੂੰ 6 ਲੱਖ ਰੁਪਏ ਅਤੇ ਉਨ੍ਹਾਂ ਦੀ ਮਾਂ ਨੂੰ 2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਲਯਾਲਮ ਅਖਬਾਰ 'ਸਿਰਾਜ' 'ਚ ਤਿਰੁਅਨੰਤਪੁਰਮ ਦੇ ਬਿਊਰੋ ਮੁਖੀ 35 ਸਾਲਾ ਬਸ਼ੀਰ ਦੀ 3 ਅਗਸਤ ਨੂੰ ਆਈ.ਏ.ਐੱਸ. ਅਧਿਕਾਰੀ ਦੀ ਲਗਜ਼ਰੀ ਕਾਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਸੀ।
ਮੌਬ ਲਿੰਚਿੰਗ ਕੇਸ : ਪਹਿਲੂ ਖਾਨ ਕਤਲ ਕਾਂਡ ਮਾਮਲੇ ਦੇ ਸਾਰੇ ਦੋਸ਼ੀ ਬਰੀ
NEXT STORY