ਵਾਸ਼ਿੰਗਟਨ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅੱਜ ਭਾਵ ਸੋਮਵਾਰ ਨੂੰ ਅਮਰੀਕਾ ਦੇ ਆਪਣੀ ਦੋ ਹਫਤੇ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਇਸ ਦੌਰੇ ਦੌਰਾਨ ਰਾਹੁਲ ਗਾਂਧੀ ਅੰਤਰ ਰਾਸ਼ਟਰੀ ਚਿੰਤਕਾਂ ਅਤੇ ਰਾਜਨੀਤਕ ਨੇਤਾਵਾਂ ਨਾਲ ਗੱਲਬਾਤ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕਰਨਗੇ।
ਅਮਰੀਕਾ ਦੇ ਆਪਣੇ ਇਸ ਦੌਰੇ ਵਿਚ 47 ਸਾਲਾ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਬਰਕਲੇ ਵਿਚ ਵੱਕਾਰੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ 'ਇੰਡੀਆ ਐਟ 70 (ਰਿਫਲੈਕਸ਼ਨਸ ਆਨ ਦ ਪਾਥ ਫੋਰਵਰਡ)' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਭਾਸ਼ਣ ਦੇਣਗੇ। ਇਸ ਭਾਸ਼ਣ ਵਿਚ ਉਹ ਸਮਕਾਲੀ ਭਾਰਤ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅੱਗੇ ਦੀ ਰਾਹ 'ਤੇ ਆਪਣੇ ਵਿਚਾਰ ਪੇਸ਼ ਕਰਨਗੇ।
ਇਸ ਸਮਾਰੋਹ ਤੋਂ ਇਕ ਦਿਨ ਪਹਿਲਾਂ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ ਕਿ ਸਮਾਰੋਹ ਜਿਸ ਜਗ੍ਹਾ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਉਸ ਦੀਆਂ ਸਾਰੀਆਂ ਸੀਟਾਂ ਬੁੱਕ ਹੋ ਗਈਆਂ ਹਨ ਅਤੇ ਰਜਿਸਟਰੇਸ਼ਨ ਬੰਦ ਕਰ ਦਿੱਤੀ ਗਈ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ ਅਤੇ ਭਾਰਤੀ ਰਾਸ਼ਟਰੀ ਪ੍ਰਵਾਸੀ ਕਾਂਗਰਸ (ਆਈ. ਐੱਨ. ਓ. ਸੀ.) ਅਮਰੀਕਾ ਦੇ ਪ੍ਰਧਾਨ ਸ਼ੁੱਧ ਸਿੰਘ ਨੇ ਰਾਹੁਲ ਗਾਂਧੀ ਦਾ ਸਾਨ ਫ੍ਰਾਂਸਿਸਕੋ ਹਵਾਈ ਅੱਡੇ 'ਤੇ ਸਵਾਗਤ ਕੀਤਾ। ਕਾਂਗਰਸ ਦੇ ਬੁਲਾਰਾ ਮਧੂ ਗੌੜ ਯਾਸਕੀ ਨੇ ਕਿਹਾ,''ਉਹ ਇੱਥੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਵਿਚ ਹਨ, ਜਿੱਥੇ ਪੰਡਿਤ (ਜਵਾਹਰ ਲਾਲ ਨਹਿਰੂ) ਨੇ ਸਾਲ 1949 ਵਿਚ ਪ੍ਰਧਾਨ ਮੰਤਰੀ ਦੇ ਤੌਰ 'ਤੇ ਭਾਸ਼ਣ ਦਿੱਤਾ ਸੀ।''
ਅਮਰੀਕਾ ਵਿਚ ਆਪਣੇ ਦੌਰੇ ਦੌਰਾਨ ਰਾਹੁਲ ਗਾਂਧੀ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਉਹ ਭਾਰਤ ਦੇ ਵਿਕਾਸ ਵਿਚ ਯੋਗਦਾਨ ਦੇ ਸਕਣ। ਇਸ ਮਗਰੋਂ ਰਾਹੁਲ ਗਾਂਧੀ ਸਾਨ ਫ੍ਰਾਂਸਿਸਕੋ ਵਿਚ ਲਾਸ ਏਂਜਲਸ ਜਾਣਗੇ। ਉਹ ਅਸਪੇਨ ਇੰਸਟੀਚਿਊਟ ਵਿਚ ਥਿੰਕ ਟੈਂਕ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ।
ਸ਼ਿਕਾਗੋ ਭਾਸ਼ਣ ਦੀ ਵਰ੍ਹੇਗੰਢ 'ਤੇ ਮੋਦੀ ਬੋਲੇ- ਗੰਦਗੀ ਫੈਲਾਉਣ ਵਾਲਿਆਂ ਨੂੰ ਵੰਦੇ ਮਾਤਰਮ ਬੋਲਣ ਦਾ ਹੱਕ ਨਹੀਂ
NEXT STORY