ਕੋਲਕਾਤਾ– ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਪਾਰਥ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਨ੍ਹਾਂ ਦੇ ਫਲੈਟਾਂ ’ਚੋਂ ਜੋ ਰਕਮ ਬਰਾਮਦ ਕੀਤੀ ਹੈ, ਉਹ ਉਸ ਦੀ ਜਾਣਕਾਰੀ ਦੇ ਬਿਨਾਂ ਹੀ ਉਸ ਦੀ ਰਿਹਾਇਸ਼ ’ਚ ਰੱਖੀ ਗਈ ਸੀ। ਅਰਪਿਤਾ ਨੇ ਕਿਹਾ ਪੈਸਾ ਮੇਰਾ ਨਹੀਂ ਹੈ, ਇਹ ਮੇਰੀ ਗੈਰ-ਮੌਜੂਦਗੀ 'ਚ ਰੱਖਿਆ ਗਿਆ ਸੀ। ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਿਲਸਿਲੇ ’ਚ ਈਡੀ ਨੇ ਅਰਪਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ
ਈਡੀ ਦੇ ਅਧਿਕਾਰੀਆਂ ਨੇ ਦੱਖਣੀ-ਪੱਛਮੀ ਕੋਲਕਾਤਾ ਅਤੇ ਬੇਲਘੋਰੀਆ ’ਚ ਸਥਿਤ ਅਰਪਿਤਾਂ ਦੇ ਦੋ ਫਲੈਟਾਂ ਤੋਂ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ 50 ਕਰੋੜ ਰੁਪਏ ਨਕਦੀ ਬਰਾਮਦ ਕੀਤੇ ਹਨ। ਚੈਟਰਜੀ ਅਤੇ ਅਰਪਿਤਾ ਦੋਹਾਂ ਨੂੰ ਹੀ ਦਿਨ ’ਚ ਮੈਡੀਕਲ ਜਾਂਚ ਲਈ ਸ਼ਹਿਰ ਦੇ ਦੱਖਣੀ ਬਾਹਰੀ ਇਲਾਕੇ ’ਚ ਸਥਿਤ ਈ. ਐੱਸ. ਆਈ. ਹਸਪਤਾਲ ਲਿਜਾਇਆ ਗਿਆ। ਅਰਪਿਤਾ ਨੇ ਇਕ ਵਾਹਨ ’ਚੋਂ ਉਤਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਮੇਰੀ ਜਾਣਕਾਰੀ ਦੇ ਬਿਨਾਂ ਮੇਰੇ ਘਰ ’ਚ ਪੈਸਾ ਰੱਖਿਆ ਗਿਆ।
ਇਹ ਵੀ ਪੜ੍ਹੋ- ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ
ਅਰਪਿਤਾ ਦੇ ਇਹ ਕਹਿਣ ਮਗਰੋਂ ਅਟਕਲਾਂ ਲਾਈਆਂ ਜਾਣ ਲੱਗੀਆਂ ਹਨ ਕਿ ਉਨ੍ਹਾਂ ਦਾ ਇਸ਼ਾਰਾ ਕਿਸੇ ਹੋਰ ਵੱਲ ਸੀ। ਇਸ ਤੋਂ ਪਹਿਲਾਂ ਪਾਰਥ ਚੈਟਰਜੀ ਨੇ ਕਿਹਾ ਸੀ ਕਿ ਉਹ ਇਕ ਸਾਜਿਸ਼ ਦਾ ਸ਼ਿਕਾਰ ਹੋਏ ਹਨ। ਮੰਤਰੀ ਅਹੁਦੇ ਤੋਂ ਹਟਾ ਕੇ ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਕੀਤੇ ਜਾਣ ਦੇ ਫ਼ੈਸਲੇ ’ਤੇ ਵੀ ਚੈਟਰਜੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਚੈਟਰਜੀ ਨੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਉੱਚਿਤ ਸੀ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਚੈਟਰਜੀ ਅਤੇ ਅਰਪਿਤਾ ਮੁਖਰਜੀ, ਦੋਹਾਂ ਨੇ ਕਿਹਾ ਹੈ ਕਿ ਬਰਾਮਦ ਕੀਤਾ ਗਿਆ ਪੈਸਾ ਉਨ੍ਹਾਂ ਦਾ ਨਹੀਂ। ਉਨ੍ਹਾਂ ਨੂੰ ਬੁੱਧਵਾਰ ਯਾਨੀ ਕਿ ਕੱਲ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਬੁੱਧਵਾਰ ਨੂੰ ਹੀ ਦੋਹਾਂ ਦੀ 10 ਦਿਨਾਂ ਦੀ ਈਡੀ ਹਿਰਾਸਤ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ- ਪਾਰਥ ਚੈਟਰਜੀ ਬੋਲੇ- ED ਨੇ ਜੋ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ, ਉਹ ਮੇਰੀ ਨਹੀਂ
J&K: ਦੱਖਣੀ ਕਸ਼ਮੀਰ ਦੇ ਪਹਿਲੇ ਮਹਿਲਾ ਪੁਲਸ ਥਾਣੇ ਨੇ ਕੰਮ ਕਰਨਾ ਕੀਤਾ ਸ਼ੁਰੂ, DGP ਨੇ ਕੀਤਾ ਉਦਘਾਟਨ
NEXT STORY