ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਚਰਚਿੱਤ ਅਧਿਆਪਕ ਭਰਤੀ ਘਪਲੇ ਮਾਮਲੇ ਦੀ ਜਾਂਚ ਦਾ ਸੇਕ ਹੁਣ ਸੂਬਾਈ ਸਰਕਾਰ ਤੱਕ ਪਹੁੰਚ ਗਿਆ ਹੈ। ਇਸ ਅਧਿਆਪਕ ਭਰਤੀ ਘਪਲੇ ਦੀ ਜਾਂਚ ਹੁਣ ਮੰਤਰੀਆਂ ਤੱਕ ਪਹੁੰਚ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਅਧਿਆਪਕ ਭਰਤੀ ਘਪਲੇ ਮਾਮਲੇ ਦੇ ਸਬੰਧ ’ਚ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ’ਚ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਮੰਨੀ ਜਾਣ ਵਾਲੀ ਅਰਪਿਤਾ ਮੁਖਰਜੀ ਦੇ ਘਰ ’ਤੇ ਈ. ਡੀ ਨੇ ਛਾਪੇਮਾਰੀ ਕੀਤੀ ਤਾਂ ਕਰੀਬ 20 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਪਾਰਥ ਚੈਟਰਜੀ ਦੇ ਘਰ ’ਤੇ ਵੀ ਸ਼ੁੱਕਰਵਾਰ ਤੋਂ ਹੀ ਛਾਪੇਮਾਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਕੀਤਾ ਗ੍ਰਿਫ਼ਤਾਰ
ਕੌਣ ਹੈ ਅਰਪਿਤਾ ਮੁਖਰਜੀ
ਇਸ ਦਰਮਿਆਨ ਸਵਾਲ ਖੜ੍ਹੇ ਹੋ ਰਹੇ ਹਨ ਕਿ ਅਰਪਿਤਾ ਮੁਖਰਜੀ ਕੌਣ ਹੈ ਅਤੇ ਉਹ ਪਾਰਥ ਚੈਟਰਜੀ ਦੀ ਕਰੀਬੀ ਕਿਵੇਂ ਬਣੀ। ਈ. ਡੀ ਦੀ ਛਾਪੇਮਾਰੀ ਤੋਂ ਸੁਰਖੀਆਂ ’ਚ ਆਈ ਅਰਪਿਤਾ ਦੀ ਗੱਲ ਕਰੀਏ ਤਾਂ ਉਹ ਬੰਗਲਾ ਫਿਲਮ ਇੰਡਸਟਰੀ ’ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਬੰਗਲਾ ਫਿਲਮਾਂ ਤੋਂ ਇਲਾਵਾ ਓਡੀਓ ਅਤੇ ਤਮਿਲ ਫਿਲਮਾਂ ’ਚ ਵੀ ਕੰਮ ਕੀਤਾ ਹੈ। ਅਰਪਿਤਾ ਹੁਣ ਈ. ਡੀ. ਦੀ ਛਾਪੇਮਾਰੀ ’ਚ ਮਿਲੇ 20 ਕਰੋੜ ਤੋਂ ਚਰਚਾ ਵਿਚ ਹੈ। ਕੇਂਦਰੀ ਏਜੰਸੀਆਂ ਮੁਤਾਬਕ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੌਰਾਨ ਅਰਪਿਤਾ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ- ਬੰਗਾਲ ਸਿੱਖਿਆ ਭਰਤੀ ਘਪਲੇ ’ਚ TMC ਆਗੂ ਪਾਰਥ ਚੈਟਰਜੀ ਦੇ ਨਜ਼ਦੀਕੀ ਦੇ ਘਰ ED ਦਾ ਛਾਪਾ, 20 ਕਰੋੜ ਬਰਾਮਦ
ਅਰਪਿਤਾ, ਪਾਰਥ ਚੈਟਰਜੀ ਦੀ ਕਰੀਬੀ ਕਿਵੇਂ ਬਣੀ
ਅਰਪਿਤਾ ਮੁਖਰਜੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਹੈ। ਪਾਰਥਾ ਚੈਟਰਜੀ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ’ਚ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਹੁਣ ਸਵਾਲ ਇਹ ਵੀ ਚੁੱਕੇ ਜਾ ਰਹੇ ਹਨ ਕਿ ਕਦੇ ਬੰਗਾਲੀ ਫਿਲਮਾਂ 'ਚ ਸਾਈਡ ਰੋਲ ਕਰਨ ਵਾਲੀ ਅਰਪਿਤਾ ਮੁਖਰਜੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮਜ਼ਬੂਤ ਨੇਤਾਵਾਂ 'ਚ ਗਿਣੇ ਜਾਣ ਵਾਲੇ ਪਾਰਥ ਚੈਟਰਜੀ ਦੇ ਕਰੀਬੀ ਕਿਵੇਂ ਹੋ ਗਈ।
ਦਰਅਸਲ ਤ੍ਰਿਣਮੂਲ ਕਾਂਗਰਸ ਦੇ ਮਜ਼ਬੂਤ ਨੇਤਾ ਅਤੇ ਬੰਗਾਲ ਸਰਕਾਰ ਵਿਚ ਮੰਤਰੀ ਪਾਰਥ ਚੈਟਰਜੀ ਦੱਖਣੀ ਕੋਲਕਾਤਾ ਵਿਚ ਪ੍ਰਸਿੱਧ ਦੁਰਗਾ ਪੂਜਾ ਕਮੇਟੀ ਨਕਤਲਾ ਉਦਯਨ ਚਲਾਉਂਦੇ ਹਨ। ਇਹ ਕੋਲਕਾਤਾ ਦੀਆਂ ਸਭ ਤੋਂ ਵੱਡੀਆਂ ਦੁਰਗਾ ਪੂਜਾ ਕਮੇਟੀਆਂ ਵਿਚੋਂ ਇਕ ਹੈ। ਅਰਪਿਤਾ ਮੁਖਰਜੀ 2019 ਅਤੇ 2020 ਵਿਚ ਪਾਰਥਾ ਚੈਟਰਜੀ ਦੇ ਦੁਰਗਾ ਪੂਜਾ ਸਮਾਰੋਹਾਂ ਦਾ ਚਿਹਰਾ ਵੀ ਰਹਿ ਚੁੱਕੀ ਹੈ। ਦੁਰਗਾ ਪੂਜਾ ਦੌਰਾਨ ਜਾਰੀ ਕੀਤੇ ਗਏ ਪੋਸਟਰ ਵਿਚ ਪਾਰਥ ਚੈਟਰਜੀ ਦਾ ਨਾਂ ਸੰਘ ਦੇ ਪ੍ਰਧਾਨ ਵਜੋਂ ਲਿਖਿਆ ਗਿਆ ਸੀ।
ਇਹ ਵੀ ਪੜ੍ਹੋ- ਡਾਕਟਰਾਂ ਨੇ 6 ਸਾਲ ਦੀ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ, 3 ਸਾਲਾਂ ਤੋਂ ਨਹੀਂ ਖਾ ਰਹੀ ਸੀ ਖਾਣਾ
ਇਸ ਦੌਰਾਨ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ 2019 ਦੀ ਦੁਰਗਾ ਪੂਜਾ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ, ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਸਹਾਇਕ ਅਰਪਿਤਾ ਮੁਖਰਜੀ ਇਕੱਠੇ ਨਜ਼ਰ ਆ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਇਹ ਸਿਰਫ਼ ਇਕ ਟ੍ਰੇਲਰ ਹੈ, ਪਿਕਚਰ ਆਉਣੀ ਬਾਕੀ ਹੈ।
ਬੂਸਟਰ ਡੋਜ਼ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਂ ’ਤੇ ਜਨਾਨੀ ਨਾਲ ਠੱਗੀ
NEXT STORY