ਨਵੀਂ ਦਿੱਲੀ- ਇਸ ਸਾਲ ਮੀਂਹ ਨੂੰ ਲੋਕ ਤਰਸਣਗੇ। ਦਰਅਸਲ ਮਾਨਸੂਨ ਨੂੰ ਲੈ ਕੇ ਸਕਾਈਮੇਟ ਨੇ 2023 ਦਾ ਪਹਿਲਾ ਅਨੁਮਾਨ ਜਾਰੀ ਕੀਤਾ ਹੈ। ਸਕਾਈਮੇਟ ਮੁਤਾਬਕ ਇਸ ਸਾਲ ਮਾਨਸੂਨ ਦਾ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ। ਯਾਨੀ ਕਿ ਮੀਂਹ ਆਮ ਨਾਲੋਂ ਘੱਟ ਪਵੇਗਾ। ਮੀਂਹ ਪੈਣ ਦੀ ਸਿਰਫ 25 ਫ਼ੀਸਦੀ ਸੰਭਾਵਨਾ ਹੈ। ਉੱਥੇ ਹੀ ਸੋਕਾ ਪੈਣ ਦੀ ਸੰਭਾਵਨਾ ਵੀ 20 ਫ਼ੀਸਦੀ ਹੈ।
ਇਹ ਵੀ ਪੜ੍ਹੋ- ਸੰਘਰਸ਼ ਦੀ ਮਿਸਾਲ ਹੈ ਸ਼ਖ਼ਸ, ਫ਼ਲ ਵੇਚਣ ਵਾਲੇ ਦਾ ਪੁੱਤ ਬਣਿਆ DSP
ਸਕਾਈਮੇਟ ਦੀ ਰਿਪੋਰਟ ਮੁਤਾਬਕ ਇਸ ਵਾਰ ਮਾਨਸੂਨ 'ਤੇ 'ਅਲ ਨੀਨੋ' ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਚੱਲਦੇ ਮੀਂਹ ਆਮ ਨਾਲੋਂ ਵੀ ਕਾਫੀ ਘੱਟ ਪਵੇਗਾ ਅਤੇ ਲੋਕਾਂ ਨੂੰ ਸੋਕੇ ਦਾ ਪ੍ਰਭਾਵ ਝੱਲਣਾ ਪੈ ਸਕਦਾ ਹੈ। ਉੱਥੇ ਹੀ ਮੌਸਮ ਜ਼ਿਆਦਾ ਗਰਮ ਰਹਿਣ ਕਾਰਨ ਫ਼ਸਲ ਵੀ ਪ੍ਰਭਾਵਿਤ ਹੋ ਸਕਦੀ ਹੈ।
ਕੀ ਹੈ ਅਲ ਨੀਨੋ?
ਜਦੋਂ ਪ੍ਰਸ਼ਾਂਤ ਮਹਾਸਾਗਰ ਵਿਚ ਸਮੁੰਦਰ ਦੀ ਉੱਪਰੀ ਸਤ੍ਹਾ ਗਰਮ ਹੁੰਦੀ ਹੈ ਤਾਂ ਅਲ ਨੀਨੋ ਦਾ ਪ੍ਰਭਾਵ ਪੈਂਦਾ ਹੈ। ਅਨੁਮਾਨ ਜਤਾਇਆ ਗਿਆ ਹੈ ਕਿ ਅਲ ਨੀਨੋ ਦਾ ਪ੍ਰਭਾਵ ਮਈ-ਜੁਲਾਈ ਦਰਮਿਆਨ ਪਰਤ ਸਕਦਾ ਹੈ।
ਇਹ ਵੀ ਪੜ੍ਹੋ- ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ
ਇਨ੍ਹਾਂ ਸੂਬਿਆਂ 'ਚ ਮੀਂਹ ਘੱ ਪੈਣ ਦੀ ਸੰਭਾਵਨਾ
ਦੇਸ਼ ਵਿਚ ਜੂਨ ਤੋਂ ਸਤੰਬਰ ਤੱਕ ਮਾਨਸੂਨ ਵੀ ਪੂਰੀ ਤਰ੍ਹਾਂ ਸਰਗਰਮ ਰਹਿੰਦਾ ਹੈ। ਸਕਾਈਮੇਟ ਦੀ ਰਿਪੋਰਟ ਮੁਤਾਬਕ ਦੇਸ਼ ਦੇ ਉੱਤਰੀ ਅਤੇ ਮੱਧ ਹਿੱਸਿਆਂ 'ਚ ਮੀਂਹ ਦੀ ਕਮੀ ਦਾ ਖ਼ਤਰਾ ਰਹੇਗਾ। ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਜੁਲਾਈ ਅਤੇ ਅਗਸਤ ਦੇ ਮਾਨਸੂਨ ਮਹੀਨਿਆਂ ਦੌਰਾਨ ਘੱਟ ਮੀਂਹ ਪਵੇਗਾ। ਦੂਜੇ ਪਾਸੇ ਉੱਤਰੀ ਭਾਰਤ ਦੇ ਖੇਤੀਬਾੜੀ ਖੇਤਰਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਸੀਜ਼ਨ ਦੇ ਦੂਜੇ ਅੱਧ 'ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ
2 ਦਿਨਾਂ ਤੋਂ ਲਾਪਤਾ ਸੀ ਮਾਸੂਮ, ਗੁਆਂਢੀ ਘਰੋਂ ਬੈਗ 'ਚ ਮਿਲੀ ਲਾਸ਼
NEXT STORY