ਨਵੀਂ ਦਿੱਲੀ (ਭਾਸ਼ਾ)- ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਨੂੰ ਆਪਣੇ ਨਿਰਧਾਰਤ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਲੋਕ ਸਭਾ ’ਚ ਸਿਰਫ 48 ਫੀਸਦੀ ਕੰਮਕਾਜ ਹੋਇਆ, ਜਦਕਿ ਰਾਜ ਸਭਾ ’ਚ ਵੱਖ-ਵੱਖ ਮੁੱਦਿਆਂ ’ਤੇ ਹੰਗਾਮੇ ਕਾਰਨ 47 ਘੰਟੇ ਕੰਮਕਾਜ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ : NIA ਨੇ ਅੱਤਵਾਦੀ ਫੰਡਿੰਗ ਮਾਮਲਿਆਂ 'ਚ ਜੰਮੂ ਅਤੇ ਡੋਡਾ 'ਚ ਮਾਰੇ ਛਾਪੇ
ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 12 ਅਗਸਤ ਤੱਕ ਚੱਲਣ ਦਾ ਪ੍ਰੋਗਰਾਮ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੇਠਲੇ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੇ ਰਵਾਇਤੀ ਭਾਸ਼ਣ ’ਚ ਕਿਹਾ ਕਿ ਇਸ ਸੈਸ਼ਨ ’ਚ ਸਦਨ ’ਚ 16 ਬੈਠਕਾਂ ਹੋਈਆਂ, ਜਿਸ ’ਚ 44 ਘੰਟੇ 29 ਮਿੰਟ ਕੰਮਕਾਜ ਹੋਇਆ। ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ’ਚ ਸਦਨ ’ਚ 6 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਕੁੱਲ ਮਿਲਾ ਕੇ 7 ਬਿੱਲ ਪਾਸ ਕੀਤੇ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ; ਯੂ. ਪੀ. ਦੇ ਮੰਤਰੀ ਸਚਾਨ ਨੂੰ ਇਕ ਸਾਲ ਦੀ ਕੈਦ
NEXT STORY