ਮੋਰਬੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਮੰਗਲਵਾਰ ਨੂੰ ਮੋਰਬੀ ਪੁਲ ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਮੋਰਬੀ ਦੇ ਸਰਕਾਰੀ ਹਸਪਤਾਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਵੇਖਦੇ ਹੋਏ ਹਸਪਤਾਲ ਨੂੰ ਰਾਤੋ-ਰਾਤ ਚਮਕਾ ਦਿੱਤਾ ਗਿਆ। ਮਜ਼ਦੂਰਾਂ ਨੂੰ ਹਸਪਤਾਲ ਦੇ ਇਕ ਹਿੱਸੇ ਨੂੰ ਸਾਫ਼ ਕਰਦੇ ਅਤੇ ਪੇਂਟ ਕਰਦੇ ਹੋਏ ਵੇਖਿਆ ਗਿਆ। ਇਹ ਹਸਪਤਾਲ ਦੋ-ਮੰਜ਼ਿਲਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਪੁਲ ਹਾਦਸਾ; ਪੀੜਤਾਂ ਦਾ ਦਰਦ ਵੰਡਾਉਣ ਲਈ ਅੱਜ ਮੋਰਬੀ ਜਾਣਗੇ PM ਮੋਦੀ
ਇਕ ਡਾਕਟਰ ਨੇ ਦੱਸਿਆ ਕਿ ਮੋਰਬੀ ’ਚ ਮੱਛੂ ਨਦੀ ’ਤੇ ਬਣੇ ਕੇਬਲ ਪੁਲ ਦੇ ਟੁੱਟਣ ਦੀ ਘਟਨਾ ’ਚ ਜ਼ਖਮੀ ਹੋਏ 6 ਲੋਕਾਂ ਦਾ ਇਲਾਜ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ, ਜਦਕਿ 4 ਤੋਂ 5 ਹੋਰ ਜ਼ਖਮੀਆਂ ਦਾ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹੁਣ ਤੱਕ 56 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਮੋਰਬੀ ਪੁਲ ਹਾਦਸੇ ’ਚ BJP ਸੰਸਦ ਮੈਂਬਰ ਮੋਹਨ ਕੁੰਡਾਰੀਆ ਦੇ 12 ਰਿਸ਼ਤੇਦਾਰਾਂ ਦੀ ਮੌਤ
ਹਸਪਤਾਲ ਦੇ ਐਂਟਰੀ ਗੇਟ ਦੇ ਕੁਝ ਹਿੱਸਿਆਂ ’ਤੇ ਪੀਲੇ ਰੰਗ ਦਾ ਪੇਂਟ ਕੀਤਾ ਗਿਆ, ਜਦਕਿ ਹਸਪਤਾਲ ਦੇ ਅੰਦਰ ਕੁਝ ਹਿੱਸਿਆੰ ’ਤੇ ਸਫੈਦ ਰੰਗ ਦਾ ਪੇਂਟ ਕੀਤਾ ਗਿਆ। ਕਾਂਗਰਸ ਵਲੋਂ ਟਵਿੱਟਰ ’ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ’ਚ ਮੋਰਬੀ ਦੇ ਹਸਪਤਾਲ ਦੇ ਅੰਦਰ ਪੂਰੀ ਰਾਤ ਚਲੇ ਮੁਰੰਮਤ ਦੇ ਕੰਮ ਨੂੰ ਵਿਖਾਇਆ ਗਿਆ ਹੈ। ਇਸ ’ਚ ਪੇਂਟ ਕਰਨਾ, ਕੰਧਾਂ ’ਤੇ ਨਵੀਆਂ ਟਾਈਲ ਲਗਾਉਣਾ ਅਤੇ ਛੋਟੇ-ਮੋਟੇ ਨਿਰਮਾਣ ਕੰਮ ਸ਼ਾਮਲ ਹਨ।
ਇਹ ਵੀ ਪੜ੍ਹੋ- ਮੋਰਬੀ ਹਾਦਸਾ : ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗਿਆ ਗ੍ਰਿਫ਼ਤਾਰ
ਤਸਵੀਰਾਂ ਨਾਲ ਕਾਂਗਰਸ ਨੇ ਟਵਿੱਟਰ ’ਤੇ ਲਿਖਿਆ, ‘‘ਤ੍ਰਾਸਦੀ ਦਾ ਇਵੈਂਟ। ਪ੍ਰਧਾਨ ਮੰਤਰੀ ਮੋਦੀ ਮੋਰਬੀ ਦੇ ਸਿਵਲ ਹਸਪਤਾਲ ਜਾਣਗੇ। ਉਸ ਤੋਂ ਪਹਿਲਾਂ ਰੰਗਾਈ ਦਾ ਕੰਮ ਚੱਲ ਰਿਹਾ ਹੈ। ਚਮਚਮਾਉਂਦੀਆਂ ਟਾਈਲਾਂ ਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ’ਚ ਕੋਈ ਕਮੀ ਨਾ ਰਹੇ, ਇਸ ਦਾ ਸਾਰਾ ਪ੍ਰਬੰਧ ਹੋ ਰਿਹਾ ਹੈ। ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ। ਇੰਨੇ ਲੋਕ ਮਰ ਗਏ ਅਤੇ ਇਹ ਇਵੈਂਟਬਾਜ਼ੀ ਵਿਚ ਲੱਗੇ ਹਨ।
15 ਸਾਲਾ ਕੁੜੀ ਦੇ ਵਿਆਹ ਮਾਮਲੇ 'ਚ HC ਦਾ ਵੱਡਾ ਫ਼ੈਸਲਾ, 'ਕਾਨੂੰਨ ਤੋਂ ਉਪਰ ਨਹੀਂ ਮੁਸਲਿਮ ਪਰਸਨਲ ਲਾਅ'
NEXT STORY