ਨਵੀਂ ਦਿੱਲੀ — ਫਿਲਮਾਂ 'ਚ ਤੁਸੀਂ 'ਜ਼ਮਾਨੇ ਕੋ ਆਗ ਲਗਾ ਦੁੰਗਾ' ਡਾਇਲਾਗ ਤਾਂ ਸੁਣਿਆ ਹੋਵੇਗਾ ਪਰ ਰਾਜਧਾਨੀ ਦਿੱਲੀ 'ਚ ਇਕ ਸ਼ਖਸ ਨੇ ਇਸ ਨੂੰ ਹਕੀਕਤ 'ਚ ਅੰਜਾਮ ਦਿੱਤਾ ਹੈ। ਜੇਲ ਤੋਂ ਨਿਕਲੇ ਇਕ ਸ਼ਖਸ ਨੇ ਜੇਜੇ ਕਾਲੌਨੀ ਇਲਾਕੇ 'ਚ ਕਰੀਬ ਦਰਜਨਾਂ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ 'ਚ ਗੱਡੀਆਂ ਤੇ ਮੋਟਰਸਾਇਕਲ ਦੋਵੇਂ ਸ਼ਾਮਲ ਸਨ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਮੁਤਾਬਕ ਉਨ੍ਹਾਂ ਨੇ ਅਜਿਹਾ ਬਦਲਾ ਲੈਣ ਲਈ ਕੀਤਾ।
ਛੇੜਛਾੜ ਮਾਮਲੇ 'ਚ ਸੀ ਬੰਦ
ਇਸ ਕਾਂਡ ਦਾ ਮੁੱਖ ਦੋਸ਼ੀ ਆਕਾਸ਼ ਉਰਫ ਐਂਡੀ (19 ਸਾਲ) ਹੈ, ਜੋ ਹਾਲ ਹੀ 'ਚ ਜੇਲ ਤੋਂ ਰਿਹਾਅ ਹੋਇਆ ਹੈ। ਉਸ ਨੇ ਆਪਣਾ ਜ਼ੁਰਮ ਕਬੂਲ ਵੀ ਕੀਤਾ ਹੈ। ਨਾਲ ਹੀ ਮੋਨੂੰ ਉਰਫ ਕੁਲਦੀਪ (30 ਸਾਲ) ਨੂੰ ਵੀ ਫੜ੍ਹਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਐਂਡੀ ਨੂੰ ਛੇੜਛਾੜ ਦੇ ਦੋਸ਼ 'ਚ ਪਹਿਲਾਂ ਫੜ੍ਹਿਆ ਗਿਆ ਸੀ। ਉਸ ਨੂੰ ਤਿਹਾੜ ਜੇਲ ਭੇਜ ਦਿੱਤਾ ਗਿਆ ਸੀ। 20 ਦਿਨ ਬਾਅਦ ਜੇਲ ਤੋਂ ਨਿਕਲਣ 'ਤੇ ਉਸ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ। ਫਿਲਹਾਲ ਸ਼ਖਸ ਨੂੰ ਰੋਹਿਣੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੇ ਦੱਸਿਆ ਕਿ ਛੇੜਛਾੜ ਦੇ ਦੋਸ਼ਾਂ 'ਚ ਜੇਲ ਭੇਜੇ ਜਾਣ ਤੋਂ ਬਾਅਦ ਪੁਲਸ ਤੇ ਕਾਲੌਨੀ ਵਾਸੀਂ ਤੋਂ ਬਦਲਾ ਲੈਣ ਲਈ ਉਸ ਨੇ ਅਜਿਹਾ ਕੀਤਾ ਸੀ।
ਤਿੰਨ ਵਾਰ ਲਗਾਈ ਅੱਗ
ਪੁਲਸ ਵੱਲੋਂ ਜਾਰੀ ਰਿਲੀਜ ਮੁਤਾਬਕ ਇਨ੍ਹਾਂ ਦੋਹਾਂ ਨੇ ਤਿੰਨ ਵਾਰ 'ਚ ਇੰਨੇ ਵਾਹਨਾਂ 'ਚ ਅੱਗ ਲਗਾਈ। ਇਹ ਘਟਨਾਵਾਂ 23 ਤੇ 24 ਸਤੰਬਰ ਨੂੰ ਹੋਈ ਸੀ। ਦੋਵਾਂ ਨੇ ਮਿਲ ਕੇ ਦਰਜਨਾਂ ਗੱਡੀਆਂ ਤੇ ਦੋ ਪਹੀਆ ਵਾਹਨਾਂ 'ਚ ਅੱਗ ਲਗਾਈ। ਇਨ੍ਹਾਂ ਖਿਲਾਫ ਕੁਲ ਤਿੰਨ ਕੇਸ ਰਜਿਸਟਰ ਹੋਏ ਸਨ। ਪੁਲਸ ਨੇ ਇਨ੍ਹਾਂ ਕੋਲੋ ਦੇਸੀ ਕੱਟਾ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਕੋਲੋ ਇਕ ਚਾਕੂ ਵੀ ਸੀ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ। ਪੁੱਛਗਿੱਛ 'ਚ ਐਂਡੀ ਨੇ ਦੱਸਿਆ ਕਿ ਦੋਹਾਂ ਨੇ 23 ਸਤੰਬਰ ਨੂੰ ਜੇਜੇ ਕਾਲੌਨੀ 'ਚ ਗੱਡੀਆਂ ਨੂੰ ਅੱਗ ਲਗਾਈ। ਫਿਰ 24 ਦੀ ਰਾਤ ਨੂੰ ਕਰਾਲਾ ਦੀ ਭਗਤ ਸਿੰਘ ਕਾਲੌਨੀ 'ਚ ਅਜਿਹੀ ਹੀ ਕੀਤਾ।
ਹਰਿਆਣਾ 'ਚ ਅਕਾਲੀ ਭਾਜਪਾ ਗਠਜੋੜ 'ਤੇ ਬਰਾਲਾ ਨੇ ਦਿੱਤਾ ਇਹ ਬਿਆਨ
NEXT STORY