ਪ੍ਰਯਾਗਰਾਜ- ਐਤਵਾਰ ਨੂੰ ਪ੍ਰਯਾਗਰਾਜ ਮਹਾਕੁੰਭ ’ਚ 1.29 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। 13 ਜਨਵਰੀ ਤੋਂ ਲੈ ਕੇ ਹੁਣ ਤੱਕ 34.90 ਕਰੋੜ ਤੋਂ ਵੱਧ ਲੋਕ ਸੰਗਮ ’ਚ ਡੁਬਕੀ ਲਗਾ ਚੁੱਕੇ ਹਨ।
ਬਸੰਤ ਪੰਚਮੀ ਇਸ਼ਨਾਨ ਦੇ ਮੱਦੇਨਜ਼ਰ ਪ੍ਰਯਾਗਰਾਜ ਸ਼ਹਿਰ ਅਤੇ ਮੇਲਾ ਖੇਤਰ ’ਚ 4 ਫਰਵਰੀ ਤੱਕ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ। ਵੀ. ਵੀ. ਆਈ. ਪੀ. ਪਾਸ ਵੀ ਰੱਦ ਕਰ ਦਿੱਤੇ ਗਏ ਹਨ। ਨਿਗਰਾਨੀ ਲਈ ਇਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। 4 ਫਰਵਰੀ ਤੱਕ ਸ਼ਰਧਾਲੂਆਂ ਨੂੰ ਆਪਣੇ ਵਾਹਨ ਸ਼ਹਿਰ ਤੋਂ ਬਾਹਰ ਪਾਰਕਿੰਗ ’ਚ ਪਾਰਕ ਕਰਨੇ ਪੈਣਗੇ। ਪਾਰਕਿੰਗ ਤੋਂ ਉਹ ਸ਼ਟਲ ਬੱਸ ਰਾਹੀਂ ਜਾਂ ਪੈਦਲ ਘਾਟਾਂ ਤੱਕ ਪਹੁੰਚ ਸਕਣਗੇ। ਵੱਡੇ ਅਤੇ ਛੋਟੇ ਵਾਹਨਾਂ ਲਈ ਪਾਰਕਿੰਗ ਨੂੰ ਵੱਖਰਾ ਕਰ ਦਿੱਤਾ ਗਿਆ ਹੈ।
ਪ੍ਰਯਾਗਰਾਜ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਵਨ-ਵੇ ਪ੍ਰਣਾਲੀ ਲਾਗੂ ਕੀਤੀ ਗਈ ਹੈ। ਸ਼ਰਧਾਲੂ ਇਕ ਪਾਸੇ ਤੋਂ ਆਉਣਗੇ ਤੇ ਬਾਹਰ ਦੂਜੇ ਪਾਸੇ ਤੋਂ ਨਿਕਲਣਗੇ।
ਮਹਾਕੁੰਭ ਤੋਂ ਵਾਪਸ ਆ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਸ਼ਰਧਾਲੂਆਂ 'ਚ ਮਚ ਗਿਆ ਚੀਕ-ਚਿਹਾੜਾ
NEXT STORY