ਸ਼੍ਰੀਨਗਰ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਨੀਵਾਰ ਨੂੰ 7145 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ 29 ਦਿਨਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ 4,51,485 ਤੱਕ ਪਹੁੰਚ ਗਈ ਹੈ। ਸਾਲ 2023 ਵਿੱਚ 62 ਦਿਨਾਂ ਦੀ ਯਾਤਰਾ ਦੌਰਾਨ 4.45 ਲੱਖ ਸ਼ਰਧਾਲੂਆਂ ਨੇ ਬਾਬਾ ਦੇ ਦਰਬਾਰ ਵਿੱਚ ਮੱਥਾ ਟੇਕਿਆ ਸੀ। ਇਸ ਸਾਲ 52 ਦਿਨਾਂ ਦੀ ਯਾਤਰਾ 19 ਅਗਸਤ ਤੱਕ ਜਾਰੀ ਰਹੇਗੀ। ਇਸ ਸਾਲ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਅਸ਼ਲੀਲ ਫਿਲਮ ਦੇਖ ਨਾਬਾਲਗ ਨੇ ਟੱਪੀਆਂ ਹੱਦਾਂ, ਸਕੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ 'ਤਾ ਕਤਲ
ਹਰ ਰੋਜ਼ 8 ਤੋਂ 10 ਹਜ਼ਾਰ ਦੇ ਕਰੀਬ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਭਾਵੇਂ ਇਹ ਗਿਣਤੀ ਪਹਿਲਾਂ ਨਾਲੋਂ ਘਟੀ ਹੈ ਪਰ ਹੁਣ ਤੱਕ ਮੌਸਮ ਨੇ ਸ਼ਰਧਾਲੂਆਂ ਦਾ ਪੂਰਾ ਸਾਥ ਦਿੱਤਾ ਹੈ। ਇਕ ਹੀ ਦਿਨ ਖ਼ਰਾਬ ਮੌਸਮ ਕਾਰਨ ਬਾਲਟਾਲ ਅਤੇ ਪਹਿਲਗਾਮ ਰੂਟ ਦੀ ਯਾਤਰਾ ਨੂੰ ਮੁਲਤਵੀ ਕਰਨਾ ਪਿਆ, ਜਦਕਿ ਬਾਕੀ ਦਿਨਾਂ 'ਚ ਯਾਤਰਾ ਨਿਯਮਿਤ ਤੌਰ 'ਤੇ ਜਾਰੀ ਰਹੀ। ਇਸ ਸਾਲ 16 ਦਿਨਾਂ ਵਿੱਚ 308903 ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਪੁੱਜੇ ਸਨ, ਜਦੋਂ ਕਿ ਸਾਲ 2023 ਵਿੱਚ 21 ਦਿਨਾਂ ਵਿੱਚ 307354 ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਪੁੱਜੇ ਸਨ। ਇਸ ਤੋਂ ਬਾਅਦ ਇਸ ਸਾਲ 24 ਦਿਨਾਂ ਵਿੱਚ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 417509 ਹੋ ਗਈ ਹੈ।
ਇਹ ਵੀ ਪੜ੍ਹੋ- ਕੋਚਿੰਗ ਸੈਂਟਰ 'ਚ ਭਰਿਆ ਪਾਣੀ, ਕਈ ਵਿਦਿਆਰਥੀ ਲਾਪਤਾ, 2 ਵਿਦਿਆਰਥਣਾਂ ਦੀਆਂ ਮਿਲੀਆਂ ਲਾਸ਼ਾਂ
ਭਗਵਤੀ ਨਗਰ ਤੋਂ 63 ਗੱਡੀਆਂ ਵਿੱਚ 1771 ਸ਼ਰਧਾਲੂ ਹੋਏ ਰਵਾਨਾ
ਇਸੇ ਦੌਰਾਨ ਬੇਸ ਕੈਂਪ ਭਗਵਤੀ ਨਗਰ ਜੰਮੂ ਤੋਂ 1771 ਸ਼ਰਧਾਲੂਆਂ ਦਾ ਜੱਥਾ 63 ਛੋਟੇ-ਵੱਡੇ ਵਾਹਨਾਂ ਵਿੱਚ ਕਸ਼ਮੀਰ ਲਈ ਰਵਾਨਾ ਹੋਇਆ। ਇਸ ਵਿਚ 772 ਸ਼ਰਧਾਲੂ 30 ਵਾਹਨਾਂ ਵਿਚ ਬਾਲਟਾਲ ਮਾਰਗ ਲਈ ਗਏ, ਜਿਨ੍ਹਾਂ ਵਿਚ 476 ਪੁਰਸ਼, 268 ਔਰਤਾਂ, 1 ਬੱਚਾ, 23 ਸਾਧੂ ਅਤੇ 4 ਸਾਧਵੀਆਂ ਸ਼ਾਮਲ ਸਨ। ਇਸ ਦੇ ਨਾਲ ਹੀ 999 ਸ਼ਰਧਾਲੂ 33 ਵਾਹਨਾਂ 'ਚ ਪਹਿਲਗਾਮ ਰੂਟ ਲਈ ਗਏ। ਇਸ ਵਿੱਚ 793 ਪੁਰਸ਼, 130 ਔਰਤਾਂ, 70 ਸਾਧੂ ਅਤੇ 6 ਸਾਧਵੀਆਂ ਸ਼ਾਮਲ ਸਨ। ਸ਼ਹਿਰ ਦੇ ਤਤਕਾਲ ਰਜਿਸਟ੍ਰੇਸ਼ਨ ਕੇਂਦਰਾਂ 'ਤੇ ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ ਕਾਰਨ ਪੰਚਾਇਤ ਭਵਨ ਅਤੇ ਗੀਤਾ ਭਵਨ ਵਿਖੇ ਰਜਿਸਟ੍ਰੇਸ਼ਨ ਦਾ ਕੰਮ ਰੁਕ ਗਿਆ ਹੈ।
ਇਹ ਵੀ ਪੜ੍ਹੋ- ਚੱਲਦੀ ਟਰੇਨ ਦੀ ਦੋ ਬੋਗੀਆਂ ਵਿਚਾਲੇ ਨੌਜਵਾਨ ਨੇ ਮਾਰੀ ਛਾਲ, ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਿਲਾ ਜਿਮ ਟ੍ਰੇਨਰ ਦਾ ਗਲਾ ਵੱਢ ਕੇ ਕਤਲ, ਪੁਲਸ ਨੇ ਦੋਸ਼ੀ ਦੋਸਤ ਨੂੰ ਕੀਤਾ ਗ੍ਰਿਫ਼ਤਾਰ
NEXT STORY