ਨਵੀਂ ਦਿੱਲੀ- ਦੇਸ਼ 'ਚ ਕੋਵਿਡ-19 ਤੋਂ ਬਾਅਦ 73.5 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਤੇ ਮੰਗਲਵਾਰ ਨੂੰ ਇਕ ਦਿਨ 'ਚ ਸਭ ਤੋਂ ਜ਼ਿਆਦਾ 2.5 ਲੱਖ ਜਾਂਚ ਕੀਤੀ ਗਈ। ਆਈ. ਸੀ. ਐੱਮ. ਆਰ. ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਦੇਸ਼ 'ਚ ਕੋਵਿਡ-19 ਦੀ ਜਾਂਚ ਦੇ ਲਈ ਹੁਣ ਤੱਕ 1,000 ਪ੍ਰਯੋਗਸ਼ਾਲਾਵਾਂ ਨੂੰ ਆਗਿਆ ਦਿੱਤੀ ਹੈ। ਵਰਤਮਾਨ 'ਚ ਪ੍ਰਤੀਦਿਨ ਤਿੰਨ ਲੱਖ ਨਮੂਨਿਆਂ ਦੀ ਜਾਂਚ ਹੋ ਸਕਦੀ ਹੈ। ਆਈ. ਸੀ. ਐੱਮ. ਆਰ. ਨੇ ਦੱਸਿਆ ਕਿ 23 ਜੂਨ ਤੱਕ ਕੁੱਲ 73,52,911 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ 'ਚੋਂ 1,15,195 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ। ਕੇਂਦਰੀ ਸਿਹਤ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਕੀਤੀ ਗਈ 2,15,195 ਨਮੂਨਿਆਂ ਦੀ ਜਾਂਚ 'ਚੋਂ 1,71,587 ਨਮੂਨਿਆਂ ਦੀ ਜਾਂਚ ਸਰਕਾਰੀ ਪ੍ਰਯੋਗਸ਼ਾਲਾਵਾਂ 'ਚ ਕੀਤੀ ਗਈ ਜਦਕਿ 43,608 ਦੀ ਜਾਂਚ ਨਿੱਜੀ ਪ੍ਰਯੋਗਸ਼ਾਲਾਵਾਂ 'ਚ ਕੀਤੀ ਗਈ। ਜਾਂਚ ਦੇ ਲਈ ਕੁੱਲ 1,000 ਪ੍ਰਯੋਗਸ਼ਾਲਾ 'ਚ 730 ਸਰਕਾਰੀ ਹੈ ਤੇ 270 ਨਿੱਜੀ ਖੇਤਰ ਦੀ ਹੈ। ਇਸ 'ਚ ਆਰਟੀ-ਪੀ. ਸੀ. ਆਰ. ਲੈਬ (557), ਟਰੂਨੇਟ ਲੈਬ (363) ਤੇ ਸੀ. ਬੀ. ਐੱਨ. ਏ. ਟੀ. ਲੈਬ (80) ਵੀ ਸ਼ਾਮਲ ਹੈ।
ਗਲਵਾਨ ਘਾਟੀ ਤੋਂ ਬਾਅਦ ਚੀਨ ਨੇ DBO ਇਲਾਕੇ 'ਚ ਪਾਇਆ ਅੜਿੱਕਾ, ਭਾਰਤੀ ਪੈਟਰੋਲਿੰਗ ਰੋਕੀ
NEXT STORY