ਨਵੀਂ ਦਿੱਲੀ— ਭਾਂਵੇ ਹੀ 2 ਦਸੰਬਰ ਤੋਂ ਪ੍ਰਦੂਸ਼ਣ ਪੱਧਰ ਦੇ ਖਤਰਨਾਕ ਸ਼੍ਰੇਣੀ 'ਚ ਪਹੁੰਚਣ ਦਾ ਅਲਰਟ ਹੋਵੇ ਪਰ ਅੱਧੀ ਦਿੱਲੀ ਬੁੱਧਵਾਰ ਤੋਂ ਹੀ ਖੁਲ੍ਹ ਕੇ ਸਾਹ ਨਹੀਂ ਲੈ ਪਾ ਰਹੀ। ਦਿੱਲੀ ਦੇ ਲਗਭਗ 8 ਤੋਂ 10 ਖੇਤਰਾਂ 'ਚ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਬਣਿਆ ਹੋਇਆ ਹੈ। ਇਹ ਖੇਤਰ ਸੰਘਣੀ ਆਬਾਦੀ ਵਾਲੇ ਹਨ।
ਸੀ.ਪੀ.ਸੀ.ਮੁਤਾਬਕ ਆਨੰਦ ਵਿਹਾਰ, ਅਸ਼ੋਕ ਵਿਹਾਰ, ਡੀ.ਟੀ.ਯੂ., ਜਹਾਂਗੀਰ, ਮੁੰਡਕਾ, ਰੋਹਿਣੀ, ਵਿਵੇਕ ਬਿਹਾਰ, ਵਜੀਰਪੁਰ, ਧੀਰਪੁਰ,ਚਾਂਦਨੀ ਚੌਕ ਅਜਿਹੇ ਇਲਾਕੇ ਹਨ ਜਿੱਥੇ ਮੰਗਲਵਾਰ ਤੋਂ ਹੀ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਬਣਿਆ ਹੋਇਆ ਹੈ। ਇਸ 'ਚ ਜ਼ਿਆਦਾਤਰ ਖੇਤਰਾਂ 'ਚ ਮੇਕੇਨਈਜ਼ਡ ਸਵੀਪਿੰਗ ਦੇ ਇੰਤਜ਼ਾਮ ਵੀ ਨਹੀਂ ਹਨ। ਸਫਾਈ ਕਰਮੀ ਧੂਲ ਉਡਾਉਂਦੇ ਹੋਏ ਝਾੜੂ ਲਗਾ ਰਹੇ ਹਨ। ਜਿਸ ਦੀ ਵਜ੍ਹਾ ਨਾਲ ਸਵੇਰੇ ਤੋਂ ਹੀ ਪੀ.ਐੱਮ, 2.5 ਦਾ ਪੱਧਰ ਕਾਫੀ ਜ਼ਿਆਦਾ ਵਧ ਜਾਂਦਾ ਹੈ। ਪਾਣੀ ਦਾ ਛਿੜਕਾਅ ਤਕ ਨਹੀਂ ਹੁੰਦਾ। ਇਨ੍ਹਾਂ 'ਚੋਂ ਕੁਝ ਏਰੀਆ 'ਚ ਓਪਨ ਬਰਨਿੰਗ ਸਭ ਤੋਂ ਵੱਡੀ ਸਮੱਸਿਆ ਹੈ, ਜਿਸ ਦੀ ਵਜ੍ਹਾ ਨਾਲ ਪ੍ਰਦੂਸ਼ਣ ਹੈ। ਉੱਥੇ ਹੀ ਕਲੀ ਥਾਂਵਾ 'ਤੇ ਕਾਪਰ ਵਰਗੀਆਂ ਧਾਤੂ ਕੱਢਣ ਲਈ ਤਾਰ ਆਦਿ ਵੀ ਸਾੜੇ ਜਾ ਰਹੇ ਹਨ।
ਈ.ਪੀ.ਸੀ.ਏ ਮੁਤਾਬਕ ਇਨ੍ਹਾਂ ਖੇਤਰਾਂ 'ਚ ਤਾਂ ਪ੍ਰਦੂਸ਼ਣ 400 ਤੋਂ ਉੱਪਰ ਬਣਿਆ ਹੋਇਆ ਹੈ ਪਰ ਦਿੱਲੀ ਦੇ ਹੋਰ ਕਰੀਬ 5 ਤੋਂ 7 ਖੇਤਰਾਂ 'ਚ ਪ੍ਰਦੂਸ਼ਣ ਦਾ ਪੱਧਰ 370 ਤੋਂ ਉੱਪਰ ਹੈ। ਇਸ ਨੂੰ ਵੀ ਸਾਹ ਲੈਣ ਲਾਇਕ ਨਹੀਂ ਕਿਹਾ ਜਾ ਸਕਦਾ। ਇਹ ਖੇਤਰ ਕਾਫੀ ਖਤਰਨਾਕ ਬਣੇ ਹੋਏ ਹਨ। ਹਾਲਾਂਕਿ ਅਜੇ ਪ੍ਰਦੂਸ਼ਣ ਘੱਟ ਕਰਨ ਲਈ ਦਿੱਲੀ 'ਚ ਸਿਰਫ ਜੀ.ਆਰ.ਏ.ਪੀ. ਦੇ ਨਿਯਮ ਹੀ ਫੋਲੋ ਕੀਤੇ ਜਾ ਰਹੇ ਹਨ।
ਹਰਿਆਣਾ ਦੀਆਂ ਸੜਕਾਂ ’ਤੇ ਹੁਣ ਨਹੀਂ ਦੌੜਨਗੇ ਡੀਜ਼ਲ-ਪੈਟਰੋਲ ਵਾਲੇ ਲੱਖਾਂ ਵਾਹਨ
NEXT STORY