ਜੰਮੂ— ਚੌਥੇ ਨੌਰਾਤੇ ਦੇ ਦਿਨ ਮੰਦਰਾਂ ਦੇ ਸ਼ਹਿਰ ਜੰਮੂ 'ਚ ਦੂਰ-ਦੂਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ ਹੈ। ਜਿਥੇ ਮੁੱਖ ਮੰਦਰਾਂ 'ਚ ਮੱਥਾ ਟੇਕਣ ਲਈ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦੂਜੇ ਪਾਸੇ ਮਾਤਾ ਵੈਸ਼ਨੋ ਦੇਵੀ ਦੇ ਮੰਦਰ 'ਚ ਆਉਣ ਵਾਲੇ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀ ਹੈ।
ਨੌਰਾਤਿਆਂ ਦੇ ਖਾਸ ਦਿਨ 'ਤੇ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਹਰ-ਰੋਜ਼ ਹਜ਼ਾਰਾਂ ਸ਼ਰਧਾਲੂ ਦੁਨੀਆ ਭਰ ਤੋਂ ਪਹੁੰਚ ਰਹੇ ਹਨ। ਮਾਤਾ ਵੈਸ਼ਨੋ ਦੇਵੀ ਮੰਦਰ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵੈਸ਼ਨੋ ਦੇਵੀ ਮੰਦਰ 'ਚ ਨੌਰਾਤਿਆਂ ਤੋਂ ਪਹਿਲਾਂ ਦੋ ਦਿਨਾਂ 'ਚ ਲੱਗਭਗ 60 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਇਸ ਨਾਲ ਹੀ ਸਿਰਫ ਤੀਜੇ ਦਿਨ ਲੱਗਭਗ 45 ਹਜ਼ਾਰ ਲੋਕਾਂ ਨੇ ਹੁਣ ਤੱਕ ਵੈਸ਼ਨੋ ਦੇਵੀ ਮੰਦਰ 'ਚ ਮੱਥਾ ਟੇਕਿਆ ਹੈ।
ਸੁਰੱਖਿਆ ਏਜੰਸੀਆਂ ਦੇ ਖਾਸ ਪ੍ਰਬੰਧ
ਮਾਤਾ ਵੈਸ਼ਨੋ ਦੇਵੀ 'ਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਕੇਂਦਰੀ ਰਿਜਰਵ ਪੁਲਸ ਫੋਰਸ ਅਤੇ ਜੰਮੂ ਕਸ਼ਮੀਰ ਪੁਲਸ ਦੇ ਜਵਾਨਾਂ ਨੂੰ ਮੰਦਰ ਦੇ ਆਧਾਰ ਸ਼ਿਵਰ ਕੱਟੜਾ ਅਤੇ ਮੰਦਰ ਮਾਰਗ 'ਤੇ ਸੁਰੱਖਿਆ ਲਈ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਗਰਭਗ੍ਰਹਿ 'ਚ ਵੀ ਸ਼ਰਧਾਲੂਆਂ ਦੇ ਦਰਸ਼ਨ ਲਈ ਖਾਸ ਪ੍ਰਬੰਧ ਕੀਤੇ ਗਏ ਹਨ।
ਮੰਦਰ ਮਾਰਗ 'ਤੇ ਸਜਾਵਟ
ਨੌਰਾਤਿਆਂ ਦੇ ਮਹੱਤਵ ਨੂੰ ਦੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਲੱਗਭਗ 12.7 ਕਿ.ਮੀ. ਲੰਬੇ ਮਾਰਗ 'ਤੇ ਖਾਸ ਸਜਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਚਰਨ ਪਾਦੁਕਾ, ਅਰਧਕੁਆਰੀ ਅਤੇ ਮੁੱਖ ਭਵਨ ਕੰਪਲੈਕਸ 'ਚ ਵੀ ਖਾਸ ਮੰਗਵਾਏ ਗਏ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਮੰਦਰ ਪ੍ਰਸ਼ਾਸ਼ਨ ਮੁਤਾਬਕ, ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਕੱਟੜਾ ਰੇਲਵੇ ਸਟੇਸ਼ਨ ਅਤੇ ਟੂਰੀਸਟ ਬੱਸ ਸਟੈਂਡ ਨਜ਼ਦੀਕ ਮੌਜ਼ੂਦ ਰਿਸ਼ੇਪਸ਼ਨ ਸੈਂਟਰ 'ਤੇ ਯਾਤਰਾ ਪਰਚੀ ਲਈ ਵਾਧੂ ਕਾਊਂਟਰ ਵੀ ਖੋਲੇ ਗਏ ਹਨ।
ਯੋਗੀ ਦੀ ਭੈਣ ਅੱਜ ਵੀ ਵੇਚਦੀ ਹੈ ਚਾਹ, 23 ਸਾਲ ਤੋਂ ਨਹੀਂ ਬੰਨ੍ਹੀ ਰੱਖੜੀ
NEXT STORY