ਨੈਸ਼ਨਲ ਡੈਸਕ- ਬਿਹਾਰ ਸੂਬੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਟਨਾ ਅਧੀਨ ਪੈਂਦੇ ਗੌਰੀਚੱਕ ਥਾਣਾ ਇਲਾਕੇ ਦੇ ਜਨਕਪੁਰੀ ਮੋੜ ਸਥਿਤ ਇਕ ਝੋਂਪੜੀ 'ਚ ਮੱਛਰ ਭਜਾਉਣ ਵਾਲੀ ਅਗਰਬੱਤੀ ਕਾਰਨ ਅੱਗ ਲੱਗ ਗਈ, ਜਿਸ ਕਾਰਨ 2 ਬੱਚਿਆਂ ਦੀ ਅੰਦਰ ਹੀ ਸੜ ਕੇ ਦਰਦਨਾਕ ਮੌਤ ਹੋ ਗਈ, ਜਦਕਿ 2 ਹੋਰ ਬੱਚੇ ਗੰਭੀਰ ਰੂਪ 'ਚ ਝੁਲਸ ਗਏ। ਜ਼ਖ਼ਮੀ ਹੋਏ ਬੱਚਿਆਂ ਨੂੰ ਨਾਲੰਦਾ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਪਰਿਵਾਰ ਦੇ ਸਾਰੇ ਲੋਕ ਮੱਛਰ ਭਜਾਉਣ ਵਾਲੀ ਅਗਰਬੱਤੀ ਲਗਾ ਕੇ ਸੌਂ ਰਹੇ ਸੀ। ਇਸ ਦੌਰਾਨ ਅਗਰਬੱਤੀ ਦੀ ਚੰਗਿਆੜੀ ਚਾਦਰ 'ਤੇ ਡਿੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਝੌਂਪੜੀ 'ਚ ਫੈਲ ਗਈ। ਇਸ ਦੌਰਾਨ ਪਤੀ-ਪਤਨੀ ਨੇ ਤਾਂ ਭੱਜ ਕੇ ਆਪਣੀ ਜਾਨ ਬਚਾ ਲਈ, ਪਰ ਇਸ ਦੌਰਾਨ ਉਨ੍ਹਾਂ ਦੇ 2 ਬੱਚੇ ਅੱਗ ਦੀ ਚਪੇਟ 'ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ। ਇਸ ਮਗਰੋਂ ਅੱਗ ਨੇ ਆਸ-ਪਾਸ ਦੀਆਂ ਕਈ ਹੋਰ ਝੌਂਪੜੀਆਂ 'ਚ ਵੀ ਤਾਂਡਵ ਮਚਾ ਦਿੱਤਾ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਗੌਰੀਚਕ ਥਾਣਾ ਪੁਲਸ ਤੇ ਫਾਇਰ ਬ੍ਰਿਗੇਡ ਟੀਮ ਮੌਕੇ 'ਤੇ ਪਹੁੰਚ ਗਈ ਤੇ ਆਉਂਦਿਆਂ ਹੀ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਾਫ਼ੀ ਮਿਹਨਤ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਮ੍ਰਿਤਕ ਬੱਚਿਆਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖ਼ਮੀ ਬੱਚਿਆਂ ਨੂੰ ਵੀ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ, 3 ਗ੍ਰਿਫ਼ਤਾਰ
NEXT STORY