ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕਾਨਪੁਰ-ਸਾਗਰ ਹਾਈਵੇਅ 'ਤੇ ਬਣੇ ਯਮੁਨਾ ਪੁਲ 'ਤੇ ਇਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ ਮੁਰੰਮਤ ਦੇ ਕੰਮ ਦੇ ਚੱਲਦੇ ਪੁਲ ਤੋਂ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਸੀ। ਇਸ ਦੌਰਾਨ ਇਕ ਪੁੱਤਰ ਨੂੰ ਆਪਣੀ ਮਾਂ ਦੀ ਲਾਸ਼ ਨੂੰ ਸਟ੍ਰੈਚਰ 'ਤੇ ਰੱਖ ਕੇ ਇਕ ਕਿਲੋਮੀਟਰ ਤੱਕ ਪੈਦਲ ਤੁਰਨਾ ਪਿਆ। ਇੱਥੋਂ ਤੱਕ ਕਿ ਐਂਬੂਲੈਂਸ ਨੂੰ ਵੀ ਆਗਿਆ ਨਹੀਂ ਦਿੱਤੀ ਗਈ।
ਦਰਅਸਲ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਯਮੁਨਾ ਪੁਲ 'ਤੇ ਮੁਰੰਮਤ ਦਾ ਕੰਮ ਚਲਦਾ ਹੈ। ਇਸ ਦੇ ਚੱਲਦੇ ਸ਼ਨੀਵਾਰ ਸਵੇਰੇ 6 ਵਜੇ ਤੋਂ ਹੀ ਪੁਲ 'ਤੇ ਗੱਡੀਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਸਿਰਫ਼ ਪੈਦਲ ਚੱਲਣ ਵਾਲੇ ਹੀ ਪੁਲ ਪਾਰ ਕਰ ਸਕਦੇ ਸਨ। ਸ਼ਨੀਵਾਰ ਸਵੇਰੇ ਕਰੀਬ 9.30 ਵਜੇ ਕਾਨਪੁਰ ਤੋਂ ਹਮੀਰਪੁਰ ਵੱਲੋਂ ਆ ਰਹੀ ਐਂਬੂਲੈਂਸ ਨੂੰ ਪੁਲ 'ਤੇ ਰੋਕ ਦਿੱਤਾ ਗਿਆ। ਇਸ ਵਾਹਨ ਵਿਚ ਥੇੜਾ ਪਿੰਡ ਦੇ ਬਿੰਦਾ ਦੀ ਮਾਂ ਸ਼ਿਵਦੇਵੀ ਦੀ ਲਾਸ਼ ਸੀ। ਸ਼ਿਵਦੇਵੀ ਦਾ ਪੈਰ ਟੁੱਟ ਗਿਆ ਸੀ ਅਤੇ ਕਾਨਪੁਰ ਦੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਬਿੰਦਾ ਆਪਣੀ ਮਾਂ ਦੀ ਲਾਸ਼ ਲੈ ਕੇ ਪਿੰਡ ਪਰਤ ਰਿਹਾ ਸੀ ਪਰ ਯਮੁਨਾ ਪੁਲ 'ਤੇ ਤਾਇਨਾਤ ਕਰਮੀਆਂ ਨੇ ਐਂਬੂਲੈਂਸ ਨੂੰ ਅੱਗੇ ਨਹੀਂ ਜਾਣ ਦਿੱਤਾ। ਪਰਿਵਾਰ ਨੇ ਕਈ ਵਾਰ ਮਿੰਨਤਾਂ ਕੀਤੀਆਂ ਪਰ ਕਿਸ ਨੇ ਉਸ ਦੀ ਨਹੀਂ ਸੁਣੀ। ਜਦੋਂ ਕੋਈ ਚਾਰਾ ਨਾ ਬਚਿਆ ਤਾਂ ਮਜ਼ਬੂਰ ਉਸ ਨੂੰ ਐਂਬੂਲੈਂਸ ਦੇ ਡਰਾਈਵਰਾਂ ਦੀ ਮਦਦ ਨਾਲ ਮਾਂ ਦੀ ਲਾਸ਼ ਨੂੰ ਸਟ੍ਰੈਚਰ 'ਤੇ ਰੱਖ ਕੇ 1 ਕਿਲੋਮੀਟਰ ਲੰਬਾ ਪੁਲ ਪੈਦਲ ਪਾਰ ਕੀਤਾ।
24 ਘੰਟੇ ਪਹਿਲਾਂ ਬਣੇਗਾ ‘ਹਮਸਫਰ’ ਦਾ ਰਿਜਰਵੇਸ਼ਨ ਚਾਰਟ, ਕਲੋਨ ਟਰੇਨਾਂ ਦਾ ਰਸਤਾ ਹੋਇਆ ਸਾਫ਼
NEXT STORY