ਵਿਜੇਵਾੜਾ (ਵਾਰਤਾ)- ਅਮਰੀਕਾ 'ਚ ਇਕ ਸੜਕ ਹਾਦਸੇ 'ਚ ਇਕ ਭਾਰਤੀ ਔਰਤ ਅਤੇ ਉਸ ਦੀਆਂ 2 ਧੀਆਂ ਦੀ ਮੌਤ ਹੋ ਗਈ। ਐਤਵਾਰ ਨੂੰ ਟੈਕਸਾਸ ਦੇ ਵਾਲਰ ਕਾਊਂਟੀ ਕੋਲ ਵਾਪਰੇ ਹਾਦਸੇ 'ਚ ਤੇਲੁਗੂ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ (ਟਾਨਾ) ਬੋਰਡ ਦੇ ਮੈਂਬਰ ਡਾ. ਕੋਡਾਲੀ ਨਾਗੇਂਦਰ ਸ਼੍ਰੀਨਿਵਾਸ ਦੀ ਪਤਨੀ ਅਤੇ 2 ਧੀਆਂ ਦੀ ਮੌਤ ਹੋ ਗਈ। ਸ਼੍ਰੀਨਿਵਾਸ ਦੀ ਪਤਨੀ ਵਨਿਸਤ੍ਰੀ ਆਪਣੀਆਂ ਧੀਆਂ ਨਾਲ ਜਾ ਰਹੀ ਸੀ, ਉਦੋਂ ਇਕ ਵੈਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜੀ ਨੇ ਹਸਪਤਾਲ 'ਚ ਦਮ ਤੋੜਿਆ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਵਿਦਿਆਰਥਣ ਦੇ ਬੈਗ 'ਚੋਂ ਸੱਪ ਨਿਕਲਣ ਨਾਲ ਸਕੂਲ 'ਚ ਪਈ ਭੱਜ-ਦੌੜ
ਵਨਿਸਤ੍ਰੀ ਇਕ ਆਈ.ਟੀ. ਪੇਸ਼ੇਵਰ ਵਜੋਂ ਕੰਮ ਕਰ ਰਹੀ ਸੀ। ਵਨਿਸਤ੍ਰੀ ਦੀ ਵੱਡੀ ਧੀ ਮੈਡੀਕਲ ਦੀ ਵਿਦਿਆਰਥਣ ਸੀ, ਜਦੋਂ ਕਿ ਛੋਟੀ ਧੀ 11ਵੀਂ 'ਚ ਪੜ੍ਹ ਰਹੀ ਸੀ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨ ਜ਼ਿਲ੍ਹੇ ਦੇ ਰਹਿਣ ਵਾਲੇ ਸ਼੍ਰੀਨਿਵਾਸ ਇਕ ਡਾਕਟਰ ਹਨ। ਉਹ 1995 'ਚ ਉੱਚ ਸਿੱਖਿਆ ਲਈ ਅਮਰੀਕਾ ਆਏ ਸਨ ਅਤੇ ਹਿਊਸਟਨ 'ਚ ਹੀ ਰਹਿਣ ਲੱਗ ਗਏ। ਉਹ 2017 ਤੋਂ ਟਾਨਾ ਬੋਰਡ ਦੇ ਮੈਂਬਰ ਵਜੋਂ ਤਾਇਨਾਤ ਸਨ। ਵਨਿਸਤ੍ਰੀ ਅਤੇ ਉਸ ਦੀਆਂ ਦੋਹਾਂ ਧੀਆਂ ਦੀ ਮੌਤ ਨਾਲ ਅਮਰੀਕਾ 'ਚ ਤੇਲੁਗੂ ਭਾਈਚਾਰੇ 'ਚ ਸਦਮੇ ਦੀ ਲਹਿਰ ਦੌੜ ਗਈ। ਟਾਨਾ ਮੈਂਬਰਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁਖ਼ ਜਤਾਇਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਕੁੱਲੂ ਦੁਸਹਿਰਾ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ, ਬਿਲਾਸਪੁਰ ਨੂੰ ਦੇਣਗੇ ਏਮਜ਼ ਦੀ ਸੌਗਾਤ
NEXT STORY