ਨੈਸ਼ਨਲ ਡੈਸਕ- ਵੀਰਵਾਰ ਸਵੇਰੇ ਇਕ ਸਨਸਨੀਖੇਜ਼ ਅਗਵਾ ਦੀ ਘਟਨਾ ਸਾਹਮਣੇ ਆਈ, ਜਿੱਥੇ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ 6 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਆਪਣੀ ਮਾਂ ਨਾਲ ਸਕੂਲ ਬੱਸ ਤੱਕ ਜਾਣ ਲਈ ਨਿਕਲਿਆ ਸੀ। ਬਦਮਾਸ਼ਾਂ ਨੇ ਪਹਿਲਾਂ ਬੱਚੇ ਦੀ ਮਾਂ ਦੀਆਂ ਅੱਖਾਂ 'ਚ ਮਿਰਚ ਪਾਊਡਰ ਸੁੱਟਿਆ ਅਤੇ ਫਿਰ ਬੱਚੇ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਲਾਲ ਰੰਗ ਦੀ ਪਲਸਰ ਬਾਈਕ 'ਤੇ ਫਰਾਰ ਹੋ ਗਏ। ਇਹ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਸ਼ਹਿਰ ਭਰ 'ਚ ਨਾਕਾਬੰਦੀ ਕਰ ਦਿੱਤੀ ਹੈ। ਅਗਵਾ ਦੀ ਘਟਨਾ ਸਵੇਰੇ 8 ਵਜੇ ਗਵਾਲੀਅਰ ਦੇ ਮੁਰਾਰ ਸਥਿਤ ਸੀਪੀ ਕਲੋਨੀ 'ਚ ਵਾਪਰੀ। ਅਗਵਾ ਕੀਤਾ ਗਿਆ ਬੱਚਾ ਸ਼ਿਵਾਏ ਹੈ, ਜੋ ਸ਼ੱਕਰ ਕਾਰੋਬਾਰੀ ਰਾਹੁਲ ਗੁਪਤਾ ਦਾ ਪੁੱਤਰ ਹੈ।
ਇਹ ਵੀ ਪੜ੍ਹੋ : ਵਿਆਹ 'ਚ ਵੜਿਆ ਤੇਂਦੁਆ, ਜਾਨ ਬਚਾ ਕੇ ਭੱਜੇ ਲਾੜਾ-ਲਾੜੀ
ਬੇਟੇ ਦੇ ਅਗਵਾ ਹੋਣ ਤੋਂ ਬਾਅਦ ਮਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਦਿਨ-ਦਿਹਾੜੇ ਅਗਵਾ ਹੋਣ ਦੀ ਖ਼ਬਰ ਫੈਲਦੇ ਹੀ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਗਵਾਲੀਅਰ ਰੇਂਜ ਦੇ ਆਈਜੀ ਅਰਵਿੰਦ ਕੁਮਾਰ ਸਕਸੈਨਾ ਨੇ ਬੱਚੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 30,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇਸ ਘਟਨਾ ਦੇ ਵਿਰੋਧ 'ਚ ਸਥਾਨਕ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਅਤੇ ਮੌਕੇ 'ਤੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਪੁਲਸ ਅਪਰਾਧੀਆਂ ਦੀ ਭਾਲ ਕਰ ਰਹੀ ਹੈ ਅਤੇ ਪਰਿਵਾਰ ਤੋਂ 4 ਘੰਟੇ ਦਾ ਸਮਾਂ ਮੰਗਿਆ ਹੈ। ਫਿਲਹਾਲ ਅਪਰਾਧੀਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਹਾਗਰਾਤ ਤੋਂ ਪਹਿਲਾਂ ਲਾੜੀ ਨੇ ਕਰ ਦਿੱਤਾ ਅਜਿਹਾ ਕਾਂਡ... ਕਮਰੇ 'ਚ ਜਾਂਦਿਆਂ ਹੀ ਪਤੀ ਦੇ ਉੱਡੇ ਹੋਸ਼
NEXT STORY