ਪੁਡੁਚੇਰੀ— ਦੀਵਾਲੀ ਦੇ ਇਕ ਦਿਨ ਬਾਅਦ ਅੱਜ ਸ਼ੁੱਕਰਵਾਰ ਸਵੇਰੇ ਪੁਡੁਚੇਰੀ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨੇ ਇਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਇਕ 97 ਸਾਲਾ ਔਰਤ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਾਂ ਲਤਾ ਦੱਸਿਆ। ਕਿਰਨ ਬੇਦੀ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ 'ਦੀਵਾਲੀ ਦੇ ਮੌਕੇ 'ਤੇ 97 ਸਾਲਾ ਇਕ ਔਰਤ ਦਾ ਜੋਸ਼ ਦੇਖਣ ਲਾਇਕ ਹੈ। ਇਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਮਾਂ ਹੀਰਾਬੇਨ ਹੈ ਜੋ ਆਪਣੇ ਘਰ 'ਤੇ ਦੀਵਾਲੀ ਮਨਾਂ ਰਹੀ ਹੈ। ਇਸ ਵੀਡਓ 'ਚ ਇਹ ਔਰਤ ਗਰਬਾ ਕਰਦੀ ਨਜ਼ਰ ਆ ਰਹੀ ਹੈ। ਇਸ ਟਵੀਟ ਨੂੰ ਕਰੀਬ 2 ਹਜ਼ਾਰ ਲੋਕਾਂ ਨੇ ਰੀ-ਟਵੀਟ ਵੀ ਕੀਤਾ।
ਪਰ ਥੌੜੀ ਦੇਰ ਬਾਅਦ ਕਿਰਨ ਬੇਦੀ ਨੇ ਦੁਬਾਰ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਗਲਤੀ ਲੱਗ ਗਈ ਸੀ। ਵੀਡੀਓ 'ਚ ਦਿਖਾਈ ਗਈ ਔਰਤ ਪੀ.ਐਮ ਮੋਦੀ ਦੀ ਮਾਂ ਹੈ। ਉਨ੍ਹਾਂ ਨੇ ਇਸ ਔਰਤ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਉਹ 96 ਸਾਲ ਦੀ ਉਮਰ 'ਚ ਉਨ੍ਹਾਂ ਤਰ੍ਹਾਂ ਹੀ ਰਹੇਗੀ।
ਗਰਮ ਸੁਆਹ ਦੇ ਟੋਏ 'ਚ ਡਿੱਗੀ ਲੜਕੀ, ਕੁਝ ਦੇਰ 'ਚ ਬਚੀਆਂ ਸਿਰਫ ਹੱਡੀਆਂ
NEXT STORY