ਬੰਗਲੁਰੂ : ਬੈਂਗਲੁਰੂ ਦੇ ਇੱਕ ਬੱਸ ਸਟੈਂਡ 'ਤੇ ਇੱਕ 32 ਸਾਲਾ ਔਰਤ ਨੂੰ ਉਸਦੇ ਪਤੀ ਵਲੋਂ ਉਸਦੀ ਕਿਸ਼ੋਰ ਧੀ ਦੇ ਸਾਹਮਣੇ ਚਾਕੂ ਮਾਰ ਕੇ ਕਤਲ ਕਰ ਦੇਣ ਦੀ ਦਰਦਨਾਕ ਘਟਨਾ ਵਾਪਰੀ ਹੈ। ਇਸ ਵਾਰਦਾਤ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਸਿਰਫ਼ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਇਹ ਘਟਨਾ ਸੋਮਵਾਰ ਸਵੇਰੇ ਸੁੰਕਾਦਕੱਟੇ ਬੱਸ ਸਟੈਂਡ 'ਤੇ ਜਨਤਕ ਤੌਰ 'ਤੇ ਵਾਪਰੀ ਹੈ।
ਇਹ ਵੀ ਪੜ੍ਹੋ : 25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ ਕੁਨੈਕਸ਼ਨ, ਸਰਕਾਰ ਨੇ ਕਰ 'ਤਾ ਐਲਾਨ
ਪੁਲਸ ਨੇ ਦੱਸਿਆ ਕਿ ਰਾਹਗੀਰਾਂ ਨੇ ਲੋਹਿਤਾਸ਼ਵਾ (35) ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਸ਼ਰੇਆਮ ਆਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੀ ਪਤਨੀ ਰੇਖਾ ਦੀ ਛਾਤੀ ਅਤੇ ਢਿੱਡ ਵਿੱਚ ਕਈ ਵਾਰ ਕੀਤੇ, ਜਿਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ। ਲੋਕਾਂ ਨੇ ਦੱਸਿਆ ਕਿ ਧੀ ਦੇ ਸਾਹਮਣੇ ਚਾਕੂ ਲੱਗਣ ਕਾਰਨ ਉਸ ਦੀ ਮਾਂ ਰੇਖਾ ਦੀ ਮੌਕੇ 'ਤੇ ਮੌਤ ਹੋ ਗਈ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੋੜੇ ਦਾ ਵਿਆਹ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਸੀ।
ਇਹ ਵੀ ਪੜ੍ਹੋ : ਭਾਰਤ ਦਾ ਸਭ ਤੋਂ ਵੱਡਾ Cyber Fraud: 'Digital Arrest' ਕਰਕੇ ਸੇਵਾਮੁਕਤ ਬੈਂਕਰ ਤੋਂ ਠੱਗੇ 23 ਕਰੋੜ
ਰੇਖਾ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ, ਜਦੋਂ ਕਿ ਲੋਹਿਤਾਸ਼ਵਾ ਇੱਕ ਕੈਬ ਡਰਾਈਵਰ ਸੀ। ਉਹਨਾਂ ਦੀ ਦੋਸਤੀ ਪਿਆਰ ਵਿਚ ਬਦਲੀ ਸੀ। ਡੇਢ ਸਾਲ ਦੇ ਪ੍ਰੇਮ-ਸੰਬੰਧ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਅਪਰਾਧ ਦਾ ਮੁੱਖ ਕਾਰਨ ਵਿਆਹੁਤਾ ਕਲੇਸ਼ ਹੋਣ ਦਾ ਸ਼ੱਕ ਹੈ। ਵਿਆਹੁਤਾ ਜੋੜਾ ਸੁੰਕਾਦਕੱਟੇ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਰੇਖਾ ਦੀ ਪਹਿਲੇ ਵਿਆਹ ਤੋਂ ਵੱਡੀ ਧੀ ਉਨ੍ਹਾਂ ਨਾਲ ਰਹਿੰਦੀ ਸੀ, ਜਦੋਂ ਕਿ ਉਸਦੀ ਛੋਟੀ ਧੀ ਰੇਖਾ ਦੇ ਮਾਪਿਆਂ ਨਾਲ ਰਹਿੰਦੀ ਸੀ।
ਇਹ ਵੀ ਪੜ੍ਹੋ : ਮਾਸ, ਮੱਛੀ ਤੇ ਅੰਡਿਆਂ ਦੀ ਵਿਕਰੀ 'ਤੇ ਲੱਗੀ ਪਾਬੰਦੀ! ਜਾਣੋ ਕਦੋਂ ਤੱਕ ਜਾਰੀ ਰਹੇਗਾ ਇਹ ਹੁਕਮ
ਅਧਿਕਾਰੀ ਨੇ ਕਿਹਾ ਕਿ ਦੋਵੇਂ ਆਪਣੇ ਵਿਆਹ ਤੋਂ ਹੀ ਅਕਸਰ ਲੜਦੇ ਰਹਿੰਦੇ ਸਨ ਅਤੇ ਘਟਨਾ ਵਾਲੇ ਦਿਨ ਉਨ੍ਹਾਂ ਵਿੱਚ ਗਰਮਾ-ਗਰਮ ਬਹਿਸ ਹੋਈ, ਜਿਸ ਤੋਂ ਬਾਅਦ ਰੇਖਾ ਆਪਣੀ 13 ਸਾਲ ਦੀ ਧੀ ਨਾਲ ਬੱਸ ਸਟੈਂਡ ਲਈ ਰਵਾਨਾ ਹੋ ਗਈ। ਪਤੀ ਵੀ ਉਹਨਾਂ ਨੇ ਨਾਲ ਬੱਸ ਸਟੈਂਡ ਪਹੁੰਚ ਗਿਆ, ਜਿਸ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਜਦੋਂ ਉਸਦੀ ਧੀ ਨੇ ਦਖਲ ਦਿੱਤਾ ਤਾਂ ਲੋਹਿਤਾਸ਼ਵਾ ਨੇ ਰੇਖਾ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਕਾਮਾਕਸ਼ੀਪਾਲਿਆ ਪੁਲਸ ਸਟੇਸ਼ਨ ਵਿੱਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸ਼ੱਕੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ ਮਗਰੋਂ ਲੱਗ ਗਈ ਅੱਗ, 4 ਲੋਕਾਂ ਦੀ ਦਰਦਨਾਕ ਮੌਤ
NEXT STORY