ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਪੁਲਸ ਨੇ ਅੱਜ ਭਾਵ ਮੰਗਲਵਾਰ ਸਵੇਰਸਾਰ ਖਾਨਖਾਹੀ ਮੀਰ ਸਾਹਿਬ ਦੇ ਇਮਾਮ ਮੌਲਵੀ ਮੁਹੰਮਦ ਅਮੀਨ ਨੂੰ ਗ੍ਰਿਫਤਾਰ ਕੀਤਾ। ਪੁਲਸ ਮੁਤਾਬਕ ਪੁਲਵਾਮਾ ਦੇ ਬਾਸ਼ਬਾਗ 'ਚ ਸੁਰੱਖਿਆ ਬਲਾਂ ਨੇ ਇਕ ਘਰ 'ਤੇ ਛਾਪਾ ਮਾਰਨ ਦੌਰਾਨ ਮੌਲਵੀ ਅਮੀਨ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਗ੍ਰਿਫਤਾਰ ਕਰਨ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਜੈਸ਼-ਏ-ਮੁਹੰਮਦ ਦੇ ਫਿਦਾਇਨ ਹਮਲੇ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆ, ਜਮਾਤ-ਏ-ਇਸਲਾਮੀ ਸਮੇਤ ਕਈ ਵੱਖਵਾਦੀ ਸੰਗਠਨਾਂ ਦੇ 250 ਤੋਂ ਜ਼ਿਆਦਾ ਨੇਤਾਵਾਂ ਅਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਸੀ।
DMK ਨੇ ਮੈਨੀਫੈਸਟੋ 'ਚ ਕੀਤਾ ਨੋਟਬੰਦੀ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
NEXT STORY