ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਏਕਾਂਤਵਾਸ 'ਚ ਹਨ। ਮੁੱਖ ਮੰਤਰੀ ਚੌਹਾਨ ਇਸ ਤੋਂ ਪਹਿਲਾਂ ਸਾਲ 2020 'ਚ ਵੀ ਕੋਰੋਨਾ ਨਾਲ ਪੀੜਤ ਹੋਏ ਸਨ ਅਤੇ ਉਸ ਦੌਰਾਨ ਕੁਝ ਦਿਨਾਂ ਲਈ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਕੀਤਾ ਗਿਆ ਸੀ।
ਚੌਹਾਨ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਮੈਂ ਆਪਣੀ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਈ ਹੈ, ਜਿਸ 'ਚ ਮੈਂ ਪੀੜਤ ਪਾਇਆ ਗਿਆ ਹਾਂ। ਮੇਰੇ 'ਚ ਸੰਕਰਮਣ ਦੇ ਆਮ ਲੱਛਣ ਹਨ। ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੈਂ ਖੁਦ ਨੂੰ ਏਕਾਂਤਵਾਸ ਕਰ ਲਿਆ ਹੈ। ਆਉਣ ਵਾਲੇ ਸਾਰੇ ਕੰਮ ਮੈਂ ਆਨਲਾਈ ਮਾਧਿਅਮ ਨਾਲ ਕਰਾਂਗਾ। ਮੈਂ ਕੱਲ ਰਵੀਦਾਸ ਜਯੰਤੀ ਦੇ ਪ੍ਰੋਗਰਾਮ 'ਚ ਆਨਲਾਈਨ ਮਾਧਿਅਮ ਨਾਲ ਸ਼ਾਮਲ ਰਹਾਂਗਾ।'' ਮੱਧ ਪ੍ਰਦੇਸ਼ ਸਰਕਾਰ ਨੇ ਪਿਛਲੇ ਹਫ਼ਤੇ ਸੂਬੇ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਗਿਰਾਵਟ ਤੋਂ ਬਾਅਦ ਕੋਰੋਨਾ ਨਾਲ ਸੰਬੰਧਤ ਸਾਰੀਆਂ ਪਾਬੰਦੀਆਂ ਵਾਪਸ ਲੈ ਲਈਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
UP ਦੇ ਸਮਰਾਟ ਨੇ ਚੰਦਰਮਾ ’ਤੇ ਖਰੀਦੀ ਜ਼ਮੀਨ, ਮਾਪਿਆਂ ਦੇ ਵਿਆਹ ਦੀ 26ਵੀਂ ਵਰ੍ਹੇਗੰਢ ’ਤੇ ਦਿੱਤਾ ਤੋਹਫ਼ਾ
NEXT STORY