ਭੋਪਾਲ— ਕਮਲਨਾਥ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ 'ਚ ਔਰਤਾਂ ਲਈ ਸ਼ਰਾਬ ਦੀਆਂ ਵੱਖਰੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਹੈ। ਕਮਲਨਾਥ ਸਰਕਾਰ ਦਾ ਯਤਨ ਹੈ ਕਿ ਔਰਤਾਂ ਵੀ ਬਿਨਾਂ ਕਿਸੇ ਸਮੱਸਿਆ ਤੋਂ ਸ਼ਰਾਬ ਖਰੀਦ ਸਕਣ। ਦੱਸਿਆ ਗਿਆ ਹੈ ਕਿ ਜਬਲਪੁਰ ਅਤੇ ਗਵਾਲੀਅਰ 'ਚ ਇਕ-ਇਕ ਦੁਕਾਨ ਖੋਲ੍ਹੀ ਜਾਵੇਗੀ। ਇਨ੍ਹਾਂ ਸਾਰੀਆਂ ਦੁਕਾਨਾਂ 'ਤੇ ਵਾਈਨ ਅਤੇ ਵ੍ਹਿਸਕੀ ਦੇ ਉਹ ਬ੍ਰਾਂਡ ਮੁਹੱਈਆ ਹੋਣਗੇ, ਜੋ ਔਰਤਾਂ ਪਸੰਦ ਕਰਦੀਆਂ ਹਨ। ਇਹ ਦੁਕਾਨਾਂ ਮੁੰਬਈ, ਦਿੱਲੀ ਅਤੇ ਹੋਰ ਮੈਟਰੋ ਸਿਟੀ ਦੀ ਤਰਜ਼ 'ਤੇ ਖੋਲ੍ਹੀਆਂ ਜਾਣਗੀਆਂ। ਕੁਆਲਿਟੀ ਵਧੀਆ ਰਹੇ, ਇਸ ਲਈ ਸਿਰਫ ਵਿਦੇਸ਼ੀ ਸ਼ਰਾਬ ਹੀ ਇਨ੍ਹਾਂ ਦੁਕਾਨਾਂ 'ਤੇ ਵੇਚੀ ਜਾਵੇਗੀ।
ਅਮਰੀਕਾ ਪਹੁੰਚ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ ਕੀਤੀ ਤਰੀਫ
NEXT STORY