ਅਗਰਮਲਵਾ (ਮੱਧ ਪ੍ਰਦੇਸ਼)— ਮੱਧ ਪ੍ਰਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ 21 ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ 29 ਜੁਲਾਈ ਨੂੰ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਵਧੀਕ ਜ਼ਿਲਾ ਤੇ ਸੈਸ਼ਨ ਜੱਜ ਵਿਧੀ ਸਕਸੇਨਾ ਨੇ 50 ਸਾਲਾ ਨਾਰਾਇਣ ਮਾਲੀ ਨੂੰ ਇਸ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਤੇ ਉਸ ਨੂੰ ਪੋਕਸੋ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ 21 ਸਾਲ ਦੀ ਸਖਤ ਸਜ਼ਾ ਸੁਣਾਈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਇਹ ਸਜ਼ਾ ਲਗਾਤਾਰ ਹੋਵੇਗੀ। ਮਾਲੀ ਨੇ ਇਕ 7 ਸਾਲਾ ਬੱਚੀ ਦਾ ਉਸ ਵੇਲੇ ਬਲਾਤਕਾਰ ਕੀਤਾ ਸੀ ਜਦੋਂ ਬੱਚੀ ਉਸ ਦੀ ਦੁਕਾਨ 'ਤੇ ਬਿਸਕੁੱਟ ਦਾ ਪੈਕਟ ਲੈਣ ਆਈ ਸੀ। ਪ੍ਰੋਸੀਕਿਊਸ਼ਨ ਵਕੀਲ ਦੇਵੇਂਦਰ ਕੁਮਾਰ ਨੇ ਕਿਹਾ ਕਿ ਇਸ ਮਾਮਲੇ 'ਚ ਪੰਜ ਦਿਨਾਂ ਦੇ ਅੰਦਰ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਸੀ ਤੇ 10 ਦਿਨਾਂ ਦੇ ਅੰਦਰ ਮਾਮਲੇ ਦਾ ਟ੍ਰਾਇਲ ਪੂਰਾ ਹੋ ਗਿਆ ਸੀ।
ਯੂ.ਪੀ. ਦੀ ਵੋਟਿੰਗ ਸੂਚੀ 'ਚ ਸਨੀ ਲਿਓਨੀ ਦੀ ਤਸਵੀਰ, ਜਾਂਚ ਦੇ ਆਦੇਸ਼
NEXT STORY