ਸ਼੍ਰੀਨਗਰ (ਭਾਸ਼ਾ)— ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਬੁੱਧਵਾਰ ਭਾਵ ਅੱਜ ਜੰਮੂ-ਕਸ਼ਮੀਰ ਦੇ ਦੌਰ 'ਤੇ ਹਨ। ਨਕਵੀ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਦਾ ਇਕ ਦਲ ਲੋਕਾਂ ਵਿਚਾਲੇ ਸਕਾਰਾਤਮਕਤਾ ਫੈਲਾਉਣ ਅਤੇ 'ਬਦਲਾਅ ਦਾ ਮਜ਼ਬੂਤ ਮਾਹੌਲ' ਬਣਾਉਣ ਲਈ ਜੰਮੂ-ਕਸ਼ਮੀਰ ਆਇਆ ਹੈ। ਦੱਸਣਯੋਗ ਹੈ ਕਿ ਧਾਰਾ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸਰਕਾਰ ਵਲੋਂ ਚੁੱਕੇ ਗਏ ਵਿਕਾਸ ਕਦਮਾਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਲਈ ਕੇਂਦਰੀ ਮੰਤਰੀਆਂ ਦਾ ਇਕ ਸਮੂਹ ਜੰਮੂ-ਕਸ਼ਮੀਰ ਦੀ ਯਾਤਰਾ 'ਤੇ ਹੈ। ਨਕਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵਿਚ ਬਹੁਤ ਵਿਸ਼ਵਾਸ ਹੈ, ਸਕਾਰਾਤਮਕ ਮਾਹੌਲ ਹੈ ਅਤੇ ਅਸੀਂ ਇੱਥੇ ਲੋਕਾਂ ਕੋਲ ਜਾ ਰਹੇ ਹਾਂ। ਅਸੀਂ ਬਦਲਾਅ ਦਾ ਮਜ਼ਬੂਤ ਮਾਹੌਲ ਬਣਾਉਣ ਲਈ ਕੰਮ ਕਰ ਰਹੇ ਹਾਂ।

ਕੇਂਦਰੀ ਮੰਤਰੀ ਨਕਵੀ ਨੇ ਸ਼੍ਰੀਨਗਰ ਦੇ ਵਪਾਰਕ ਕੇਂਦਰ ਲਾਲ ਚੌਕ 'ਚ ਬਾਜ਼ਾਰ ਦਾ ਵੀ ਦੌਰਾ ਕੀਤਾ। ਕੇਂਦਰੀ ਮੰਤਰੀ ਨਾਲ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਜੀ. ਸੀ. ਮੁਰਮੂ ਦੇ ਸਲਾਹਕਾਰ ਫਾਰੂਕ ਖਾਨ ਵੀ ਸਨ। ਨਕਵੀ ਨੇ ਮੱਕਾ ਬਾਜ਼ਾਰ ਦਾ ਵੀ ਦੌਰਾ ਕੀਤਾ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ।
ਜੰਮੂ-ਕਸ਼ਮੀਰ ਹਾਈਵੇਅ 'ਤੇ ਕਾਰ ਹਾਦਸਾਗ੍ਰਸਤ, ਨੌਜਵਾਨ ਦੀ ਮੌਤ
NEXT STORY