ਜੰਮੂ (ਭਾਸ਼ਾ): ਰਾਮਬਨ ਜ਼ਿਲੇ ਵਿਚ ਜੰਮੂ-ਸ਼੍ਰੀਨਗਰ ਰਾਸ਼ਟਰੀ ਹਾਈਵੇਅ 'ਤੇ ਬੁੱਧਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਅਤੇ ਇਸ ਦੀ ਚਪੇਟ ਵਿਚ ਇਕ ਕਾਰ ਆ ਗਈ। ਇਸ ਹਾਦਸੇ ਵਿਚ 25 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ ਦੇ ਨੂਰਬਾਗ ਦਾ ਰਹਿਣ ਵਾਲਾ ਸ਼ਕੀਲ ਅਹਿਮਦ ਭੱਟ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਹਾਈਵੇਅ 'ਤੇ ਪਨਥਿਯਾਲ ਨੇੜੇ ਉਸ ਦੀ ਗੱਡੀ 'ਤੇ ਇਕ ਚੱਟਾਨ ਡਿੱਗੀ। ਇਸ ਹਾਦਸੇ ਵਿਚ ਮੌਕੇ 'ਤੇ ਹੀ ਨੌਜਵਾਨ ਦੀ ਮੌਤ ਹੋ ਗਈ।
ਪਨਥਿਯਾਲ-ਰਾਮਸੂ ਮਾਰਗ 'ਤੇ ਮੀਂਹ ਦੇ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਬੁੱਧਵਾਰ ਨੂੰ ਹਾਈਵੇਅ ਲਗਾਤਾਰ ਦੂਜੇ ਦਿਨ ਆਵਜਾਈ ਲਈ ਬੰਦ ਰਿਹਾ। ਜਵਾਹਰ ਸੁਰੰਗ ਖੇਤਰ ਵਿਚ ਬਰਫਬਾਰੀ ਦੇ ਕਾਰਨ ਰਸਤਾ ਤਿਲਕਣ ਭਰਿਆ ਬਣਿਆ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਸੜਕ ਸਾਫ ਕਰਨ ਦੇ ਥੋੜ੍ਹੀ ਹੀ ਦੇਰ ਬਾਅਦ ਬਰਫਬਾਰੀ ਹੋ ਗੋਈ। ਉਹਨਾਂ ਨੇ ਦੱਸਿਆ ਕਿ ਤੁਰੰਤ ਪ੍ਰਤੀਕਿਰਿਆ ਬਲ ਨੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕੀ ਕਾਰ ਵਿਚੋਂ ਲਾਸ਼ ਕੱਢ ਲਈ ਹੈ ਅਤੇ ਉਸ ਨੂੰ ਰਾਮਸੂਵਿਚ ਲੋਕ ਸਿਹਤ ਕੇਂਦਰ ਪਹੁੰਚਾ ਦਿੱਤਾ ਗਿਆ ਹੈ।
ਬੱਚੇ ਦਾ ਨਾਂ ਰੱਖਿਆ 'ਕਾਂਗਰਸ ਜੈਨ' ਕਾਰਨ ਕਰ ਦੇਵੇਗਾ ਹੈਰਾਨ
NEXT STORY