ਗਾਜ਼ੀਪੁਰ, ਲਖਨਊ- ਪੁਲਸ ਨੇ ਬੁੱਧਵਾਰ ਲਖਨਊ ਦੇ ਗੋਮਤੀ ਨਗਰ ਦੇ ਵਿਭੂਤੀ ਖੰਡ ਇਲਾਕੇ ਵਿਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾਂ ਅੰਸਾਰੀ ਦੀ 2 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕਰ ਲਈ।
ਗਾਜ਼ੀਪੁਰ ਦੇ ਐੱਸ. ਪੀ. ਇਰਾਜ ਰਾਜਾ ਨੇ ਦੱਸਿਆ ਕਿ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੈਲਸੀ ਟਾਵਰ ਲਖਨਊ ਸਥਿਤ ਫਲੈਟ ਨੂੰ ਕੁਰਕ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਫਸ਼ਾਂ ਅੰਸਾਰੀ ਨੇ ‘ਫਲੂਮ ਪੈਟਰੋਮੈਕਸ ਪ੍ਰਾਈਵੇਟ ਲਿਮਟਿਡ’ ਦੇ ਨਾਂ ’ਤੇ ਗਰੋਹ ਬਣਾ ਕੇ ਇਹ ਜਾਇਦਾਦ ਖਰੀਦੀ ਸੀ। ਕੁਰਕ ਕੀਤੀ ਗਈ ਇਸ ਜਾਇਦਾਦ ਦੀ ਬਾਜ਼ਾਰੀ ਕੀਮਤ 2 ਕਰੋੜ ਰੁਪਏ ਦੱਸੀ ਗਈ ਹੈ। ਅਫਸ਼ਾਂ ਅੰਸਾਰੀ ਫਿਲਹਾਲ ਫਰਾਰ ਹੈ।
ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ
NEXT STORY