ਨਵੀਂ ਦਿੱਲੀ, (ਭਾਸ਼ਾ)- ਇਨਕਮ ਟੈਕਸ ਵਿਭਾਗ ਮ੍ਰਿਤਕ ਮਾਫੀਆ-ਸਿਆਸੀ ਨੇਤਾ ਮੁਖਤਾਰ ਅੰਸਾਰੀ ਦੀ 12 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰੇਗਾ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਥਾਰਟੀ ਨੇ ਮੰਨਿਆ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੀ ਸਦਰ ਤਹਿਸੀਲ ਅਧੀਨ ਮੌਜਾ ਕਪੂਰਪੁਰ ਐੱਨ. ਜ਼ੈੱਡ. ਏ. ਸਥਿਤ ਅਚੱਲ ਜਾਇਦਾਦ ਇਕ ‘ਬੇਨਾਮੀ’ ਜਾਇਦਾਦ ਹੈ। ਲਖਨਊ ਸਥਿਤ ਇਨਕਮ ਟੈਕਸ ਵਿਭਾਗ ਦੀ ਜਾਂਚ ਸ਼ਾਖਾ ਨੇ ਬੇਨਾਮੀ ਲੈਣ-ਦੇਣ (ਪ੍ਰਬੰਧਨ) ਸੋਧ ਐਕਟ 2016 ਦੇ ਉਪਬੰਧਾਂ ਦੇ ਤਹਿਤ ਅਪ੍ਰੈਲ, 2023 ਵਿਚ ਇਸ ਜਾਇਦਾਦ ਨੂੰ ਜ਼ਬਤ ਕਰਨ ਲਈ ਆਰਜ਼ੀ ਹੁਕਮ ਜਾਰੀ ਕੀਤਾ ਸੀ। ਇਸ ਜਾਇਦਾਦ ਦੀ ਮਾਰਕੀਟ ਕੀਮਤ 12 ਕਰੋੜ ਰੁਪਏ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਕੀਤੀ ਜਾਰੀ, ਦੇਖੋ List
NEXT STORY