ਮੁੰਬਈ— ਮੁੰਬਈ ਤੋਂ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਦੇ ਧਾਰਾਵੀ ਇਲਾਕੇ ਵਿਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਦਰਅਸਲ ਲਿਫਟ ਵਿਚ ਫਸ ਕੇ 5 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਪੂਰੀ ਘਟਨਾ ਲਿਫਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਦੱਸ ਦੇਈਏ ਕਿ ਮੁੰਬਈ ਦੇ ਧਾਰਾਵੀ ਇਲਾਕੇ ਦੀ ਇਕ ਇਮਾਰਤ ਦੀ ਲਿਫਟ 'ਚ ਇਹ ਹਾਦਸਾ ਵਾਪਰਿਆ ਹੈ। ਦਰਅਸਲ ਤਿੰਨ ਭਰਾ-ਭੈਣ ਗਰਾਊਂਡ ਫਲੋਰ ਦੀ ਚੌਥੀ ਮੰਜ਼ਿਲ 'ਤੇ ਆਉਣ ਲਈ ਚੜ੍ਹੇ। ਤਿੰਨੋਂ ਬੱਚੇ ਖੇਡ-ਖੇਡ ਵਿਚ ਲਿਫਟ 'ਚ ਚੜ੍ਹੇ ਅਤੇ ਲਿਫਟ ਦਾ ਬਟਨ ਦਬਾਅ ਦਿੱਤਾ। ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ, ਉਸ ਸਮੇਂ ਦੁਪਹਿਰ ਦੇ ਪੌਣੇ 1 ਵਜੇ ਸਨ।
ਲਿਫਟ ਜਦੋਂ ਗਰਾਊਂਡ ਫਲੋਰ ਤੋਂ ਚੌਥੀ ਮੰਜ਼ਿਲ ਤੱਕ ਆ ਗਈ ਤਾਂ ਪਹਿਲਾਂ ਦੋਵੇਂ ਕੁੜੀਆਂ ਬਾਹਰ ਨਿਕਲੀਆਂ। ਇਸ ਤੋਂ ਪਹਿਲਾਂ ਹੀ ਹੁਜ਼ੈਫਾ ਬਾਹਰ ਨਿਕਲਦਾ ਕਿ ਉਹ ਲਿਫਟ ਦੇ ਬਾਹਰ ਦਾ ਲੱਕੜ ਦੇ ਦਰਵਾਜ਼ੇ ਵਿਚਾਲੇ ਹੀ ਫਸ ਗਿਆ ਅਤੇ ਅਗਲੇ ਹੀ ਪਲ ਲਿਫਟ ਚੱਲ ਪਈ। ਹੁਜ਼ੈਫਾ ਵੀ ਲਿਫਟ ਨਾਲ ਹੇਠਾਂ ਚੱਲਾ ਗਿਆ, ਜਿਸ ਕਾਰਨ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਪੁੱਜੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਹੁਜ਼ੈਫਾ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਨੂੰ ਲੈ ਕੇ ਸਾਹੂ ਨਗਰ ਪੁਲਸ ਨੇ ਐਕਸੀਡੈਂਟ ਮੌਤ ਰਿਪੋਰਟ (ਏ. ਡੀ. ਆਰ.) ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦਾ ਪਿਤਾ ਸਰਫਰਾਜ ਪੇਸ਼ੇ ਵਜੋਂ ਦਰਜ਼ੀ ਹੈ। ਪੁੱਤ ਦੀ ਮੌਤ ਦੀ ਖ਼ਬਰ ਤੋਂ ਮਾਪੇ ਬੇਸੁੱਧ ਹੋ ਗਏ ਹਨ।
ਕਿਸਾਨ ਅੰਦੋਲਨ: ਦਿੱਲੀ ਬਾਰਡਰ 'ਤੇ ਚੱਲ ਰਹੀ ਕਿਸਾਨਾਂ ਦੀ ਬੈਠਕ ਖ਼ਤਮ, ਲਿਆ ਗਿਆ ਇਹ ਫ਼ੈਸਲਾ
NEXT STORY