ਮੁੰਬਈ- ਮਹਾਰਾਸ਼ਟਰ 'ਚ ਮੁੰਬਈ ਅਤੇ ਨਵੀਂ ਮੁੰਬਈ ਨੂੰ ਜੋੜਨ ਵਾਲੇ ਅਟਲ ਸੇਤੂ 'ਤੇ ਬੀਤੇ ਕੁਝ ਦਿਨਾਂ ਤੋਂ ਖ਼ੁਦਕੁਸ਼ੀ ਕਰਨ ਜਾਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਕ ਵਾਰ ਫਿਰ ਅਜਿਹੀ ਘਟਨਾ ਦੇਖਣ ਨੂੰ ਮਿਲੀ ਹੈ। ਅਟਲ ਸੇਤੂ ਸੀ ਲਿੰਕ 'ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਇਕ ਔਰਤ ਨੂੰ ਬਚਾਉਣ ਦੀ ਸਨਸਨੀਖੇਜ਼ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ, ਪੁਲਸ ਨੇ ਬਹਾਦਰੀ ਦਿਖਾਉਂਦੇ ਹੋਏ ਔਰਤ ਦੀ ਜਾਨ ਬਚਾ ਲਈ।
ਦਰਅਸਲ, ਅਟਲ ਸੇਤੂ ਸੀ ਲਿੰਕ 'ਤੇ ਇਕ ਔਰਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਪੁਲਸ ਨੇ ਆਪਣੀ ਚੁਸਤੀ ਅਤੇ ਬਹਾਦਰੀ ਨਾਲ ਔਰਤ ਨੂੰ ਬਚਾਇਆ। ਜਾਣਕਾਰੀ ਮੁਤਾਬਕ ਮੁਲੁੰਡ ਦੀ ਰਹਿਣ ਵਾਲੀ ਔਰਤ ਸ਼ੁੱਕਰਵਾਰ ਸ਼ਾਮ 7 ਵਜੇ ਦੇ ਵਿਚਕਾਰ ਖੁਦਕੁਸ਼ੀ ਕਰਨ ਜਾ ਰਹੀ ਸੀ। ਔਰਤ ਨੇ ਮੁੰਬਈ ਤੋਂ ਨਵੀਂ ਮੁੰਬਈ ਜਾਣ ਵਾਲੇ ਰਸਤੇ 'ਤੇ ਫਲਾਈਓਵਰ ਤੋਂ ਸਮੁੰਦਰ 'ਚ ਛਾਲ ਮਾਰ ਦਿੱਤੀ ਪਰ ਉੱਥੇ ਮੌਜੂਦ ਵਿਅਕਤੀ ਨੇ ਉਸ ਨੂੰ ਫੜ ਲਿਆ।
ਵਾਇਰਲ ਹੋ ਰਹੀ ਵੀਡੀਓ
ਅਟਲ ਸੇਤੂ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਔਰਤ ਪੁਲ ਦੇ ਦੂਜੇ ਪਾਸੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਹੀ ਔਰਤ ਨੇ ਛਾਲ ਮਾਰੀ ਤਾਂ ਨੇੜੇ ਖੜ੍ਹੇ ਇਕ ਵਿਅਕਤੀ ਨੇ ਉਸ ਨੂੰ ਫੜ ਲਿਆ। ਫਿਰ ਨਵੀਂ ਮੁੰਬਈ ਦੀ ਨਾਹਵਾ-ਸ਼ੇਵਾ ਟ੍ਰੈਫਿਕ ਪੁਲਸ ਦੀ ਟੀਮ ਵੀ ਉਥੇ ਪਹੁੰਚ ਗਈ। ਫਿਰ ਸਾਰਿਆਂ ਨੇ ਮਿਲ ਕੇ ਔਰਤ ਦੀ ਜਾਨ ਬਚਾਈ।
ਹਿਮਾਚਲ 'ਚ ਬੱਦਲ ਫਟਣ ਕਾਰਨ ਆਏ ਹੜ੍ਹ ਦੀ ਘਟਨਾ 'ਚ ਹੁਣ ਤੱਕ 32 ਲੋਕਾਂ ਦੀ ਮੌਤ
NEXT STORY