ਪੁਲਵਾਮਾ- ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਕਲਾਕਾਰ ਮੁੰਤਜ਼ਿਰ ਰਾਸ਼ਿਦ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਹੋ ਗਿਆ ਹੈ। ਮੁੰਤਜ਼ਿਰ ਜਾਪਾਨ ਦੀ ਆਰਿਜਿਨ ਆਰਟ, ਆਰਿਗੇਮੀ 'ਚ ਮਾਹਿਰ ਕਲਾਕਾਰ ਹਨ ਅਤੇ ਉਨ੍ਹਾਂ ਨੇ ਕਾਗਜ਼ ਦਾ ਛੋਟਾ ਜਿਹਾ ਫੁੱਲ ਬਣਾ ਕੇ ਰਿਕਾਰਡ ਬੁੱਕ 'ਚ ਆਪਣਾ ਦਰਜ ਕੀਤਾ ਹੈ। ਡਾਇਲਿਸਿਸ ਟੈਕਨਾਲੋਜੀ ਦੀ ਬੈਚਲਰ ਡਿਗਰੀ ਲੈ ਚੁਕੇ ਮੁੰਤਜ਼ਿਰ ਹੁਣ ਤੱਕ ਚਾਰ ਕਿਤਾਬਾਂ ਵੀ ਲਿਖ ਚੁਕੇ ਹਨ। ਜਿਨ੍ਹਾਂ 'ਚੋਂ ਇਕ ਕਿਤਾਬ ਪਬਲਿਸ਼ ਵੀ ਹੋ ਚੁੱਕੀ ਹੈ।
21 ਸਾਲਾ ਮੁੰਤਜ਼ਿਰ ਦੱਖਣੀ ਕਸ਼ਮੀਰ ਸਥਿਤ ਟਿਕੇਨ ਪੁਲਵਾਮਾ ਦੇ ਰਹਿਣ ਵਾਲੇ ਹਨ। ਇੰਡੀਆ ਬੁੱਕ ਆਫ਼ ਰਿਕਾਰਡਜ਼ ਦੇ ਅਧਿਕਾਰੀਆਂ ਨੇ ਦੱਸਿਆ,''ਮੁੰਤਜ਼ਿਰ ਨੇ ਆਰਿਗੇਮਾ ਕਾਗਜ਼ ਤੋਂ 3.01 ਸੈਮੀ X 1.08 ਸੈਮੀ ਦਾ ਇਹ ਕੁਲ 3 ਮਿੰਟ 55 ਸਕਿੰਟ 'ਚ ਤਿਆਰ ਕੀਤਾ। ਮੁੰਤਜ਼ਿਰ ਰਾਸ਼ਿਦ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦਾ ਝੁਕਾਅ ਆਰਟਵਰਕ ਵੱਲ ਹੈ। ਨਾਲ ਹੀ ਉਨ੍ਹਾਂ ਨੇ ਬੇਕਾਰ ਸਮਾਨਾਂ, ਕਾਰਡਬੋਰਡ ਨੂੰ ਆਕਾਰ ਦੇਣ ਦੀ ਸ਼ੁਰੂਆਤ ਸ਼ੌਂਕ ਦੇ ਤੌਰ 'ਤੇ ਕੀਤੀ ਸੀ। ਮੁੰਤਜ਼ਿਰ ਨੇ ਦੱਸਿਆ,''ਹੁਣ ਤੱਕ ਮੈਂ ਆਰਿਗੇਮੀ ਦੇ ਸੈਂਕੜੇ ਆਰਟ ਪੀਸ ਬਣਾ ਚੁਕਿਆ ਹਾਂ। ਇਨ੍ਹਾਂ 'ਚੋਂ ਕਈ ਮੈਂ ਵੇਚ ਚੁੱਕਿਆ ਹਾਂ। ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਨਾਮ ਦਰਜ ਹੋਣ ਨਾਲ ਮੈਂ ਬਹੁਤ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੇ ਹੁਨਰ ਨੂੰ ਪਛਾਣ ਮਿਲ ਰਹੀ ਹੈ, ਇਹ ਮੈਨੂੰ ਇਸ ਫੀਲਡ 'ਚ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰੇਗਾ।''
ਨਾਲ ਹੀ ਮੁੰਤਜ਼ਿਰ ਨੇ ਦੱਸਿਆ,''ਮੈਂ ਹੁਣ ਤੱਕ ਚਾਰ ਕਿਤਾਬਾਂ ਵੀ ਲਿਖ ਚੁਕਿਆ ਹਾਂ, ਜਿਨ੍ਹਾਂ 'ਚੋਂ ਇਕ ਪਬਲਿਸ਼ ਹੋ ਚੁਕੀ ਹੈ। ਬਾਕੀ ਦੀਆਂ ਤਿੰਨ ਵੀ ਜਲਦ ਪਬਲਿਸ਼ ਹੋਣ ਵਾਲੀਆਂ ਹਨ।'' ਨਾਲ ਹੀ ਮੁੰਤਜ਼ਿਰ ਦਾ ਮੰਨਣਾ ਹੈ ਕਿ ਡਰੱਗ ਅਤੇ ਅਸਮਾਜਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦੀ ਬਜਾਏ ਨੌਜਵਾਨਾਂ ਨੂੰ ਕਲਾ ਅਤੇ ਖੇਡ ਦੇ ਖੇਤਰ 'ਚ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ,''ਕਿਸੇ ਵੀ ਸੁਫ਼ਨੇ ਨੂੰ ਪਾਉਣ ਲਈ ਮਿਹਨਤ ਅਤੇ ਨਿਰੰਤਰਤਾ ਬੇਹੱਦ ਜ਼ਰੂਰੀ ਹੈ। ਨੌਜਵਾਨਾਂ ਨੂੰ ਆਪਣੇ ਸੁਫ਼ਨਿਆਂ ਨੂੰ ਅਸਲੀਅਤ 'ਚ ਬਦਲਣ ਲਈ ਕੋਸ਼ਿਸ਼ ਕਰਨੀ ਚਾਹੀਦੀ।''
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ ਦੀ ਪਵਿੱਤਰ ਭੂਮੀ ਤੋਂ ਅੱਤਵਾਦ ਨੂੰ ਜੜ੍ਹ ਤੋਂ ਉਖਾੜ ਸੁੱਟਾਂਗੇ : ਮਨੋਜ ਸਿਨਹਾ
NEXT STORY