ਪ੍ਰਯਾਗਰਾਜ - ਪ੍ਰਯਾਗਰਾਜ ਦੇ ਸਾਊਥ ਮਲਾਕਾ ਇਲਾਕੇ ਵਿਚ ਇਕ ਹੀ ਪਰਿਵਾਰ ਦੇ 4 ਜੀਆਂ ਦੇ ਕਤਲ ਨਾਲ ਸਨਸਨੀ ਫੈਲ ਗਈ। ਮ੍ਰਿਤਕਾਂ ਵਿਚ ਕਾਰੋਬਾਰੀ ਵੀਰੇਂਦਰ ਕੁਮਾਰ ਵੈਸ਼ (70), ਉਨ੍ਹਾਂ ਦੀ ਪਤਨੀ ਅਨੀਤਾ (65), ਧੀ ਮੀਨਾਕਸ਼ੀ (40) ਅਤੇ ਪੁੱਤਰ ਅਭਿਸ਼ੇਕ (38) ਸ਼ਾਮਲ ਹਨ। ਪੁਲਸ ਨੂੰ ਘਰ ਦੇ ਅੰਦਰੋਂ ਚਾਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮੰਗਲਵਾਰ ਦੁਪਹਿਰ ਘਰ ਵਿਚੋਂ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਬਾਹਰੋਂ ਬੰਦ ਗੇਟ ਦਾ ਤਾਲਾ ਤੋੜ ਕੇ ਘਰ ਵਿਚ ਪ੍ਰਵੇਸ਼ ਕੀਤਾ। ਅੰਦਰ ਵੱਖ-ਵੱਖ ਕਮਰਿਆਂ ਵਿਚ ਵੀਰੇਂਦਰ, ਉਨ੍ਹਾਂ ਦੀ ਪਤਨੀ ਅਤੇ ਧੀ ਦੀਆਂ ਲਾਸ਼ਾਂ ਮਿਲੀਆਂ, ਜਦਕਿ ਪੁੱਤਰ ਅਭਿਸ਼ੇਕ ਦੀ ਲਾਸ਼ ਹੇਠਾਂ ਬਣੀ ਇਕ ਦੁਕਾਨ ਵਿਚੋਂ ਬਰਾਮਦ ਹੋਈ।
ਜਾਂਚ ਦੌਰਾਨ ਪੁਲਸ ਨੂੰ ਉਸ ਕਮਰੇ ਵਿਚੋਂ ਇਕ ਗੱਤਾ ਮਿਲਿਆ, ਜਿਸ ’ਤੇ ਲਿਖਿਆ ਸੀ ਕਿ ਬੰਟੀ, ਬਬਲੀ ਅਤੇ ਨੂੰਹ ਨੇ ਮਾਰਿਆ।’ ਇਸ ਸੰਦੇਸ਼ ਦੇ ਅਾਧਾਰ ’ਤੇ ਪੁਲਸ ਸੰਭਾਵਿਤ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਸਬੰਧਾਂ ਦੀ ਜਾਂਚ ਕਰ ਰਹੀ ਹੈ। ਵੀਰੇਂਦਰ ਵੈਸ਼ ਦਾ ਦੋ ਮੰਜ਼ਿਲਾ ਮਕਾਨ ਅਤੇ ਕਈ ਦੁਕਾਨਾਂ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਪਰਿਵਾਰ ਦਾ ਛੋਟਾ ਪੁੱਤਰ ਅਸ਼ਵਨੀ ਫਿਲਹਾਲ ਧੋਖਾਦੇਹੀ ਦੇ ਇਕ ਮਾਮਲੇ ਵਿਚ ਜੇਲ ਵਿਚ ਬੰਦ ਹੈ। ਪੁਲਸ ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਗਠਿਤ ਕੀਤੀਆਂ ਹਨ ਅਤੇ ਪਰਿਵਾਰ ਨਾਲ ਜੁੜੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਦੇਸੀ ਸ਼ਰਾਬ ਨੂੰ ਮਾਨਤਾ ਦੇਵੇ ਸਰਕਾਰ : ਰਾਮਦਾਸ ਅਠਾਵਲੇ
NEXT STORY