ਨੈਨੀਤਾਲ- ਉਤਰਾਖੰਡ ਦੇ ਧਾਰਚੂਲਾ ਤਹਿਸੀਲ ’ਚ ਨੇਪਾਲ ਸਰਹੱਦ ਨਾਲ ਲੱਗਦੇ ਜੁੰਮਾ ਪਿੰਡ ’ਚ ਐਤਵਾਰ ਦੇਰ ਰਾਤ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਅਤੇ 7 ਲੋਕ ਲਾਪਤਾ ਹੋ ਗਏ ਹਨ। ਜਿਨ੍ਹਾਂ ’ਚੋਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਅਤੇ ਹੋਰ ਲਾਪਤਾ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਰਾਜ ਆਫ਼ਤ ਪ੍ਰਬੰਧਨ ਫ਼ੋਰਸ (ਐੱਸ.ਡੀ.ਆਰ.ਐੱਫ.) ਦੀ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਚ ਹਿਮਾਲਿਆ ਖੇਤਰ ’ਚ ਕਾਲੀ ਨਦੀ ਦੇ ਕਿਨਾਰੇ ਵਸੇ ਜੁੰਮਾ ਪਿੰਡ ਦੇ ਜਾਮੁਨੀ ਅਤੇ ਸਿਰੌਉਡਿਆਰ ਤੋਕ ’ਚ ਬੀਤੀ ਰਾਤ ਨੂੰ ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਲੋਕ ਘਰਾਂ ’ਚ ਸੁੱਤੇ ਹੋਏ ਸਨ। ਇੱਥੇ ਬੱਦਲ ਫਟਣ ਨਾਲ ਜ਼ਬਰਦਸਤ ਜ਼ਮੀਨ ਖਿੱਸਕਣ ਹੋਇਆ। ਇਸ ਘਟਨਾ ’ਚ ਲਾਪਤਾ 7 ਲੋਕਾਂ ’ਚੋਂ ਤਿੰਨ ਬੱਚਿਆਂ ਦੀ ਲਾਸ਼ਾਂ ਮਿਲ ਗਈਆਂ ਹਨ, ਹੋਰ ਹਾਲੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ : ਜਦੋਂ 16 ਸਾਲ ਦੇ ਬੱਚੇ ਨੂੰ ਲਾਈ ਗਈ ਕੋਰੋਨਾ ਵੈਕਸੀਨ, ਮੂੰਹ ’ਚੋਂ ਨਿਕਲਣ ਲੱਗੀ ਝੱਗ
ਜਾਮੁਨੀ ਤੋਕ ’ਚ ਇਕ ਹੀ ਪਰਿਵਾਰ ਦੇ 5 ਲੋਕ ਲਾਪਤਾ ਹਨ। ਇਸ ਦਰਦਨਾਕ ਹਾਦਸੇ ’ਚ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਲਬੇ ’ਚੋਂ ਕੱਢ ਲਈਆਂ ਗਈਆਂ ਹਨ। ਪਰਿਵਾਰ ਦੇ 2 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਸਿਰੌਊਡਿਆਰ ’ਚ ਵੀ 2 ਘਰ ਨੁਕਸਾਨੇ ਗਏ ਹਨ ਅਤੇ 2 ਲੋਕ ਲਾਪਤਾ ਹਨ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਚੌਹਾਨ ਨੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਅੱਜ ਯਾਨੀ ਸੋਮਵਾਰ ਸਵੇਰੇ ਆਫ਼ਤ ਨਾਲ ਸੰਬੰਧਤ ਅਧਿਕਾਰੀਆਂ ਦੀ ਬੈਠਕ ਲਈ ਅਤੇ ਮੌਕੇ ’ਤੇ ਬਿਨਾਂ ਦੇਰੀ ਰਾਹਤ ਅਤੇ ਬਚਾਅ ਕੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਅਧਿਕਾਰੀ ਚੌਹਾਨ ਵੀ ਹੈਲੀਕਾਪਟਰ ਮੌਕੇ ਲਈ ਰਵਾਨਾ ਹੋ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਜ਼ਿਲ੍ਹਾ ਅਧਿਕਾਰੀ ਨਾਲ ਗੱਲ ਕਰ ਕੇ ਘਟਨਾ ਦੀ ਪੂਰੀ ਜਾਣਕਾਰੀ ਲਈ ਅਤੇ ਮੌਕੇ ’ਤੇ ਬਿਨਾਂ ਦੇਰੀ ਰਾਹਤ ਅਤੇ ਬਚਾਅ ਕੰਮ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜੰਮੂ ਕਸ਼ਮੀਰ : ਪੁੰਛ ’ਚ ਕੰਟਰੋਲ ਰੇਖਾ ਤੋਂ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇਕ ਅੱਤਵਾਦੀ ਢੇਰ
NEXT STORY