ਕੋਝੀਕੋਡ (ਭਾਸ਼ਾ)— ਕੇਰਲ ਦੀ ਇਕ ਮੁਸਲਿਮ ਮਹਿਲਾ ਨੇ ਪਿਛਲੇ 6 ਸਾਲਾਂ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਕਈ ਪੇਂਟਿੰਗ ਬਣਾਈਆਂ ਹਨ। ਖ਼ਾਸ ਗੱਲ ਇਹ ਹੈ ਕਿ ਉਸ ਦੇ ਮਜ਼ਹਬ ਨੇ ਇਨ੍ਹਾਂ ’ਚੋਂ ਕਿਸੇ ਵੀ ਪੇਂਟਿੰਗ ਨੂੰ ਉਸ ਨੂੰ ਘਰ ਵਿਚ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਉਹ ਇੰਨੇ ਸਾਲਾਂ ਤੋਂ ਤ੍ਰਿਸ਼ੂਲ ਦੇ ਪ੍ਰਸਿੱਧ ਗੁਰੂਵਾਯੁਰ ਸ਼੍ਰੀ ਕ੍ਰਿਸ਼ਨ ਮੰਦਰ ਨੂੰ ਨੰਨ੍ਹੇ ਕ੍ਰਿਸ਼ਨ ਦੀ ਪੇਂਟਿੰਗ ਤੋਹਫ਼ੇ ਵਜੋਂ ਦਿੰਦੀ ਹੈ ਪਰ ਪਰੰਪਰਾ ਅਤੇ ਰੀਤੀ-ਰਿਵਾਜਾਂ ਨੇ ਉਨ੍ਹਾਂ ਨੂੰ ਮੰਦਰ ਅੰਦਰ ਜਾਣ ਜਾਂ ਗਰਭ ਗ੍ਰਹਿ ਦੇ ਸਾਹਮਣੇ ਇਨ੍ਹਾਂ ਪੇਂਟਿੰਗ ਨੂੰ ਰੱਖਣ ਦੀ ਆਗਿਆ ਨਹੀਂ ਦਿੱਤੀ ਹੈ। ਪ੍ਰਾਚੀਨ ਮੰਦਰ ਦੇ ਅੰਦਰ ਗੈਰ-ਹਿੰਦੂਆਂ ਨੂੰ ਜਾਣ ਦੀ ਆਗਿਆ ਨਹੀਂ ਹੈ। ਮਹਿਲਾ ਜਾਂ ਤਾਂ ਪੋਰਟਲ ਦੇ ਸਾਹਮਣੇ ਹੁੰਡੀ ਕੋਲ ਆਪਣੀ ਪੇਂਟਿੰਗ ਲਗਾਉਂਦੀ ਹੈ ਜਾਂ ਹਰ ਸਾਲ ਵਿਸ਼ੂ ਅਤੇ ਜਨਮ ਅਸ਼ਟਮੀ ਦੇ ਦਿਨ ਮੰਦਰ ਦੇ ਕਰਮਚਾਰੀਆਂ ਨੂੰ ਸੌਂਪਦੀ ਹੈ।
ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀਆਂ 500 ਤੋਂ ਵੱਧ ਪੇਂਟਿੰਗ ਬਣਾਈਆਂ—
ਫ਼ਿਲਹਾਲ ਇਨ੍ਹਾਂ ਹਾਲਾਤਾਂ ਨੇ ਕਦੇ ਵੀ ਹਿੰਦੂ ਦੇਵਤਾ ਦੀ ਪੇਂਟਿੰਗ ਬਣਾਉਣ ਲਈ ਇਸ ਮੁਸਲਿਮ ਮਹਿਲਾ ਦੀ ਭਾਵਨਾ ਨੂੰ ਘੱਟ ਨਹੀਂ ਕੀਤਾ ਹੈ, ਜੋ ਕਿ ਉੱਤਰੀ ਕੇਰਲ ਜ਼ਿਲ੍ਹੇ ਦੇ ਕੋਇਲੈਂਡੀ ਵਿਚ ਇਕ ਰੂੜੀਵਾਦੀ ਪਰਿਵਾਰ ਤੋਂ ਹੈ। ਆਪਣੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਦੇ ਸਖ਼ਤ ਇੰਤਰਾਜ਼ ਨੂੰ ਦਰਕਿਨਾਰ ਕਰਦੇ ਹੋਏ 28 ਸਾਲਾ ਜਸਨਾ ਸਲੀਮ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀਆਂ 500 ਤੋਂ ਵੱਧ ਪੇਂਟਿੰਗ ਬਣਾਈਆਂ ਹਨ, ਜਿਨ੍ਹਾਂ ਨੂੰ ਸੂਬੇ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ’ਚ ਲੋਕ ਖਰੀਦਦੇ ਹਨ।
ਪੂਰਾ ਹੋਇਆ ਸੁਫ਼ਨਾ—
ਹੁਣ ਜਸਨਾ ਦਾ ਕਹਿਣਾ ਹੈ ਕਿ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਬੇਨਤੀ ਕਰਨ ਤੋਂ ਬਾਅਦ ਉਹ ਸਿੱਧੇ ਇਕ ਹਿੰਦੂ ਮੰਦਰ ’ਚ ਆਪਣੀ ਪੇਂਟਿੰਗ ਦੇ ਸਕਦੀ ਹੈ। ਪਥਾਨਮਥਿੱਟਾ ਜ਼ਿਲ੍ਹੇ ਦੇ ਪਾਂਡਲਮ ਦੇ ਕਰੀਬ ਸਥਿਤ ਉਲਾਨਾਦੁ ਸ਼੍ਰੀ ਕ੍ਰਿਸ਼ਨਾ ਸਵਾਮੀ ਮੰਦਰ ਨੇ ਕ੍ਰਿਸ਼ਨ ਦੇ ਬਾਲ ਰੂਪ ਦੀ ਪੇਂਟਿੰਗ ਲਈ ਜਸਨਾ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਸੱਦਾ ਦੇ ਕੇ ਪੇਂਟਿੰਗ ਲਈ। ਜਸਨਾ ਨੇ ਕਿਹਾ ਕਿ ਇਹ ਮੇਰੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ। ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਮੰਦਰ ਦੇ ਅੰਦਰ ਗਈ ਅਤੇ ਗਰਭ ਗ੍ਰਹਿ ਦੇ ਸਾਹਮਣੇ ਮੈਂ ਭਗਵਾਨ ਦੀ ਮੂਰਤੀ ਵੇਖੀ। ਉਥੇ ਮੈਂ ਪੇਂਟਿੰਗ ਖੋਲ੍ਹੀ, ਜਿਸ ’ਤੇ ਪੁਜਾਰੀ ਨੇ ਤੁਲਸੀ ਦੀ ਮਾਲਾ ਚੜ੍ਹਾਈ।
ਕੈਪਟਨ ਅਮਰਿੰਦਰ ਸਿੰਘ ਨੇ ਅਜੀਤ ਡੋਭਾਲ ਨਾਲ ਕੀਤੀ ਮੁਲਾਕਾਤ, ਸਿਆਸੀ ਅਟਕਲਾਂ ਹੋਈਆਂ ਤੇਜ਼
NEXT STORY