ਮੁੰਬਈ (ਭਾਸ਼ਾ)– ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰ ਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਕਿ ਮੁਸਲਮਾਨਾਂ ਨੂੰ ਭਾਰਤ ’ਚ ਡਰਨ ਦੀ ਲੋੜ ਨਹੀਂ ਹੈ ਪਰ ਸਾਨੂੰ ਮੁਸਲਿਮ ਦਬਦਬੇ ਦੀ ਨਹੀਂ ਸਗੋਂ ਭਾਰਤ ਦੇ ਦਬਦਬੇ ਦੀ ਸੋਚ ਰੱਖਣੀ ਪਵੇਗੀ। ਦੇਸ਼ ਨੂੰ ਅੱਗੇ ਵਧਾਉਣ ਲਈ ਸਾਨੂੰ ਸਾਰਿਆਂ ਨੂੰ ਨਾਲ ਚੱਲਣਾ ਪਵੇਗਾ। ਭਾਗਵਤ ਨੇ ਇਹ ਗੱਲ ਸੋਮਵਾਰ ਨੂੰ ਮੁੰਬਈ ’ਚ ਮੁਸਲਿਮ ਬੁੱਧੀਜੀਵੀਆਂ ਵਿਚਾਲੇ ਬੋਲਦੇ ਹੋਏ ਕਹੀ। ਮੁੰਬਈ ਦੇ ਇਕ ਪੰਜ ਤਾਰਾ ਹੋਟਲ ’ਚ ਪੁਣੇ ਦੀ ਇਕ ਸਮਾਜਿਕ ਸੰਸਥਾ ਗਲੋਬਲ ਸਟ੍ਰੈਟਜਿਕ ਪਾਲਸੀ ਫਾਊਂਡੇਸ਼ਨ ਵੱਲੋਂ ‘ਰਾਸ਼ਟਰ ਪ੍ਰਥਮ-ਰਾਸ਼ਟਰ ਸਰਵੋਪਰੀ’ ਵਿਸ਼ੇ ’ਤੇ ਆਯੋਜਿਤ ਪ੍ਰੋਗਰਾਮ ’ਚ ਸਰ ਸੰਘਚਾਲਕ ਨੇ ਕਿਹਾ ਕਿ ਮੁਸਲਿਮ ਸਮਾਜ ਦੀ ਸਮਝਦਾਰ ਲੀਡਰਸ਼ਿਪ ਨੂੰ ਕੱਟੜਪੰਥੀਆਂ ਦੀ ਗੱਲ ਦਾ ਵਿਰੋਧ ਕਰਨਾ ਚਾਹੀਦਾ। ਉਨ੍ਹਾਂ ਨੂੰ ਕੱਟੜਪੰਥੀਆਂ ਦੇ ਸਾਹਮਣੇ ਡਟ ਕੇ ਖੜ੍ਹਾ ਹੋਣਾ ਪਵੇਗਾ।
ਇਹ ਵੀ ਪੜ੍ਹੋ : ਕਰਨਾਲ ’ਚ ਇਕੱਠੇ ਹੋਣ ਲੱਗੇ ਕਿਸਾਨ, ਮਾਹੌਲ ਬਣਿਆ ਤਣਾਅਪੂਰਨ (ਵੀਡੀਓ)
ਇਹ ਕੰਮ ਅਣਥੱਕ ਕੋਸ਼ਿਸ਼ਾਂ ਤੇ ਹੌਸਲੇ ਨਾਲ ਕਰਨਾ ਪਵੇਗਾ। ਸਾਡੇ ਸਾਰਿਆਂ ਦੀ ਪ੍ਰੀਖਿਆ ਲੰਬੀ ਤੇ ਸਖਤ ਹੋਵੇਗੀ ਪਰ ਅਸੀਂ ਇਸ ਕਾਰਜ ਦੀ ਸ਼ੁਰੂਆਤ ਜਿੰਨੀ ਛੇਤੀ ਕਰਾਂਗੇ, ਉਨਾ ਹੀ ਸਾਡੇ ਸਮਾਜ ਦਾ ਨੁਕਸਾਨ ਘੱਟ ਹੋਵੇਗਾ। ਮੋਹਨ ਭਾਗਵਤ ਨੇ ਕਿਹਾ ਕਿ ਸਾਡੀ ਏਕਤਾ ਦਾ ਆਧਾਰ ਸਾਡੀ ਮਾਤਭੂਮੀ ਤੇ ਗੌਰਵਸ਼ਾਲੀ ਪ੍ਰੰਪਰਾ ਹੈ। ਭਾਰਤ ’ਚ ਰਹਿਣ ਵਾਲੇ ਹਿੰਦੂ ਤੇ ਮੁਸਲਮਾਨਾਂ ਦੇ ਪੂਰਵਜ ਇਕੋ ਜਿਹੇ ਹਨ। ਇਸਲਾਮ ਹਮਲਾਵਰਾਂ ਦੇ ਨਾਲ ਹੀ ਭਾਰਤ ’ਚ ਆਇਆ। ਇਹੀ ਇਤਿਹਾਸ ਹੈ ਤੇ ਉਸ ਨੂੰ ਉਵੇਂ ਹੀਦੱਸਣਾ ਜ਼ਰੂਰੀ ਹੈ। ਮੋਹਨ ਭਾਗਵਤ ਅਨੁਸਾਰ ਹਿੰਦੂ ਸ਼ਬਦ ਮਾਤਭੂਮੀ, ਸਾਡੇ ਪੂਰਵਜ ਤੇ ਭਾਰਤੀ ਸੰਸਕ੍ਰਿਤੀ ਦੀ ਵਿਰਾਸਤ ਦੀ ਪਛਾਣ ਹੈ। ਇਸੇ ਸਬੰਧ ’ਚ ਅਸੀਂ ਹਰ ਭਾਰਤੀ ਨਾਗਰਿਕ ਨੂੰ ਹਿੰਦੂ ਮੰਨਦੇ ਹਾਂ। ਹਿੰਦੂ ਕਿਸੇ ਨਾਲ ਦੁਸ਼ਮਨੀ ਨਹੀਂ ਰੱਖਦਾ। ਉਹ ਹਮੇਸ਼ਾ ਸਾਰਿਆਂ ਦੀ ਭਲਾਈ ’ਤੇ ਜ਼ੋਰ ਦਿੰਦਾ ਰਿਹਾ ਹੈ, ਇਸ ਲਈ ਦੂਜਿਆਂ ਦੇ ਧਰਮ ਦਾ ਇਥੇ ਅਨਾਦਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕਰਨਾਲ 'ਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ (ਤਸਵੀਰਾਂ)
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਰਨਾਲ ’ਚ ਇਕੱਠੇ ਹੋਣ ਲੱਗੇ ਕਿਸਾਨ, ਮਾਹੌਲ ਬਣਿਆ ਤਣਾਅਪੂਰਨ (ਵੀਡੀਓ)
NEXT STORY