ਸ਼੍ਰੀਨਗਰ- ਕਸ਼ਮੀਰ ਘਾਟੀ ’ਚ ਘੱਟ ਗਿਣਤੀਆਂ ਦੇ ਹਾਲੀਆ ਕਤਲ ਅਤੇ ਪਾਕਿਸਤਾਨ ਸਮਰਥਿਕ ਅੱਤਵਾਦੀ ਵਿਰੁੱਧ ਐਤਵਾਰ ਨੂੰ ਮੁਸਲਿਮ ਭਾਈਚਾਰੇ ਦੇ ਇਕ ਸਮੂਹ ਨੇ ਸ਼੍ਰੀਨਗਰ ਦੇ ਲਾਲ ਚੌਕ ਇਲਾਕੇ ’ਚ ਸ਼ਾਂਤੀਪੂਰਨ ਪ੍ਰਦਰਸ਼ਨ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥ ’ਚ ਪੋਸਟਰ ਲੈ ਕੇ ਵਿਰੋਧ ਦਰਜ ਕਰਵਾਇਆ, ਜਿਸ ’ਚ ਲਿਖਿਆ ਸੀ- ‘ਆਖ਼ਰ ਕਦੋਂ ਤੱਕ’। ਪਿਛਲੇ ਕੁਝ ਦਿਨਾਂ ’ਚ ਕਸ਼ਮੀਰ ’ਚ ਅੱਤਵਾਦੀਆਂ ਨੇ ਘੱਟੋ-ਘੱਟ 7 ਨਾਗਰਿਕਾਂ ਦਾ ਕਤਲ ਕਰ ਦਿੱਤਾ, ਜਿਨ੍ਹਾਂ ’ਚ ਚਾਰ ਘੱਟ ਗਿਣਤੀ ਭਾਈਚਾਰੇ ਦੇ ਹਨ। ਵੀਰਵਾਰ ਨੂੰ ਸ਼੍ਰੀਨਗਰ ਦੇ ਇਕ ਸਰਕਾਰੀ ਸਕੂਲ ਦੇ ਅੰਦਰ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਨਿਊਜ਼ ਏਜੰਸੀ ਅਨੁਸਾਰ,‘‘ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਇਕ ਤਾਈਕਵਾਂਡੋ ਕੋਚ ਐੱਮ. ਬਸ਼ੀਰ ਨੇ ਕਿਹਾ,‘‘ਤੁਸੀਂ ਇੱਥੇ ਦੀ ਸਥਿਤੀ ਬਾਰੇ ਜਾਣਦੇ ਹਨ। ਇਕ ਸਕੂਲ ਅਧਿਆਪਕ ਅਤੇ ਇਕ ਪ੍ਰਿੰਸੀਪਲ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ। ਅਸੀਂ ਇੱਥੇ ਇਸ ਲਈ ਇਕੱਠੇ ਹੋਏ ਹਾਂ ਤਾਂ ਕਿ ਪ੍ਰਸ਼ਾਸਨ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਦਿਵਾਉਣ। ਅਧਿਆਪਕ ਸਾਨੂੰ ਪੜ੍ਹਾਉਂਦੇ ਹਨ ਅਤੇ ਰਸਤਾ ਦਿਖਾਉਂਦੇ ਹਨ। ਇੱਥੇ ਖੂਨ ਖ਼ਰਾਬਾ ਨਹੀਂ ਹੋਣਾ ਚਾਹੀਦਾ ਅਤੇ ਭਾਈਚਾਰੇ ਦੇ ਵਿਚਾਰ ਨੂੰ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ। ਕਸ਼ਮੀਰ ਘਾਟੀ ਕਸ਼ਮੀਰੀ ਸਿੱਖਾਂ, ਕਸ਼ਮੀਰੀ ਪੰਡਤਾਂ ਅਤੇ ਦੂਜੇ ਲੋਕ, ਸਾਰਿਆਂ ਲਈ ਹੈ।
ਇਹ ਵੀ ਪੜ੍ਹੋ : ਸ਼੍ਰੀਨਗਰ ’ਚ ਦੋ ਅਧਿਆਪਕਾਂ ਦੇ ਕਤਲ ਦੇ ਰੋਹ ’ਚ ਪ੍ਰਦਰਸ਼ਨ, ਕਿਹਾ- ‘ਸਾਨੂੰ ਇਨਸਾਫ਼ ਚਾਹੀਦੈ’
ਲਾਲ ਚੌਕ ’ਤੇ ਪ੍ਰਦਰਸ਼ਨ ’ਚ ਪਹੁੰਚੇ ਇਕ ਹੋਰ ਪ੍ਰਦਰਸ਼ਨਕਾਰੀ ਮੁਹੰਮਦ ਸ਼ਫੀ ਨੇ ਕਿਹਾ,‘‘ਵੱਡੀ ਗਿਣਤੀ ’ਚ ਮੁਸਲਿਮ ਇੱਥੇ ਇਕੱਠਾ ਹੋਏ ਹਨ। ਅੱਤਵਾਦੀਆਂ ਵਲੋਂ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਅਸਫ਼ਲ ਹੋ ਗਈ ਹੈ। ਇਹ ਪ੍ਰਦਰਸ਼ਨ ਦੱਸ ਰਿਹਾ ਹੈ ਕਿ ਇੱਥੇ ਭਾਈਚਾਰਾ ਹੈ। ਅਸੀਂ ਸਾਰੇ ਮੁਸਲਮਾਨਾਂ, ਬਿਹਾਰ ਦੇ ਮਜ਼ਦੂਰਾਂ, ਕਸ਼ਮੀਰੀ ਸਿੱਖਾਂ ਅਤੇ ਕਸ਼ਮੀਰੀ ਪੰਡਤਾਂ ਲਈ ਖੜ੍ਹੇ ਹਾਂ। ਅੱਤਵਾਦੀਆਂ ਦਾ ਮਕਸਦ ਅਸਫ਼ਲ ਹੋ ਗਿਆ ਹੈ। ਮੈਂ ਇਹ ਸਾਫ਼ ਕਰਨਾ ਚਾਹੁੰਦਾ ਹਾਂ ਕਿ ਇਹ ਕਾਤਲ ਇਨਸਾਨ ਨਹੀਂ ਹਨ, ਉਹ ਰਾਖ਼ਸ਼ਸ ਹਨ।’’ ਉਨ੍ਹਾਂ ਅੱਗੇ ਕਿਹਾ,‘‘ਤੁਸੀਂ ਇਕ ਇਨਸਾਨ ਨੂੰ ਬਚਾਉਂਦੇ ਹੋ। ਤੁਸੀਂ ਮਨੁੱਖਤਾ ਨੂੰ ਬਚਾਉਂਦੇ ਹੋ। ਇੱਥੇ ਕੋਈ ਕਸ਼ਮੀਰੀ ਅਸੁਰੱਖਿਅਤ ਨਹੀਂ ਹੈ।’’ ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ,‘‘ਮੈਂ ਕਸ਼ਮੀਰੀ ਪੰਡਤਾਂ ਅਤੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਥੋਂ ਨਾ ਜਾਣ। ਜੇਕਰ ਉਹ ਜਾਂਦੇ ਹਨ ਤਾਂ ਅੱਤਵਾਦੀਆਂ ਦਾ ਮਕਸਦ ਸਫ਼ਲ ਹੋਵੇਗਾ। ਸਾਨੂੰ ਇਕੱਠੇ ਖੜ੍ਹੇ ਹੋਣ ਦੀ ਜ਼ਰੂਰਤ ਹੈ।’’
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰਿੰਸੀਪਲ-ਅਧਿਆਪਕ ਨੂੰ ਮਾਰੀ ਗੋਲੀ
ਕਿਸਾਨੀ ਘੋਲ ਨੂੰ ਨਜ਼ਰਅੰਦਾਜ਼ ਕਰ ਰਿਹੈ ਕੇਂਦਰ, ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ ਵਿਰੋਧ ਪ੍ਰਦਰਸ਼ਨ: ਰਾਕੇਸ਼ ਟਿਕੈਤ
NEXT STORY