ਸ਼੍ਰੀਨਗਰ– ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਕੁਝ ਵੱਖਰਾ ਕਰਨ ਦਾ ਜਨੂੰਨ ਇਨਸਾਨ ਦੀ ਪਛਾਣ ਬਣਾਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ, ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਮੁਸਤਫਾ-ਇਬਨ-ਜਮੀਲ ਦੀ, ਜਿਨ੍ਹਾਂ ਨੇ 500 ਮੀਟਰ ਲੰਮੇ ਕਾਗਜ਼ ’ਤੇ ਪਵਿੱਤਰ ਕੁਰਾਨ ਲਿਖ ਦਿੱਤੀ। ਹੱਥ ਨਾਲ ਲਿਖੀ ਗਈ ਇਸ ਕੁਰਾਨ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ।
ਇਹ ਵੀ ਪੜ੍ਹੋ- ਪ੍ਰਾਪਰਟੀ ਲਈ ਮਾਂ-ਪਿਓ ਦੇ ਕਾਤਲ ਪੁੱਤਰ ਦਾ ਹੈਰਾਨ ਕਰਦਾ ਕਬੂਲਨਾਮਾ, UP ਤੋਂ ਲਿਆਇਆ ਸੀ ਹਥਿਆਰ
ਆਓ ਜਾਣਦੇ ਹਾਂ ਕੌਣ ਹਨ ਮੁਸਤਫਾ ਅਤੇ ਉਨ੍ਹਾਂ ਨੂੰ ਇਹ ਸ਼ੌਂਕ ਕਿਵੇਂ ਜਾਗਿਆ-
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਰਹਿਣ ਵਾਲੇ ਮੁਸਤਫਾ ਦਾ ਕਹਿਣਾ ਹੈ ਕਿ ਉਹ ਗਣਿਤ ’ਚ ਕਮਜ਼ੋਰ ਸਨ ਅਤੇ ਉੱਚ ਅਧਿਐਨ ਨਹੀਂ ਕਰ ਸਕਣਗੇ ਤਾਂ ਉਨ੍ਹਾਂ ਨੇ ਕੈਲੀਗਰਾਫ਼ੀ ਵੱਲ ਜਾਣ ਦਾ ਫ਼ੈਸਲਾ ਕੀਤਾ। ਮਹਿਜ 27 ਸਾਲ ਦੇ ਮੁਸਤਫਾ ਨੇ 500 ਮੀਟਰ ਲੰਮੇ ਕਾਗਜ਼ ’ਤੇ ਪਵਿੱਤਰ ਕੁਰਾਨ ਲਿਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ।
ਕੁਰਾਨ ਲਿਖਣ ਨੂੰ ਲੱਗੇ 7 ਮਹੀਨੇ-
ਮੁਸਤਫਾ ਦਾ ਕਹਿਣਾ ਹੈ ਕਿ ਹੱਥ ਨਾਲ ਪਵਿੱਤਰ ਕੁਰਾਨ ਨੂੰ ਲਿਖਣ ’ਚ 7 ਮਹੀਨੇ ਲੱਗੇ ਅਤੇ ਉਹ ਲਗਾਤਾਰ 18-18 ਘੰਟੇ ਇਸ ਕੰਮ ’ਚ ਲੱਗੇ ਰਹਿੰਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਕੁਰਾਨ ਨੂੰ ਲਿਖਣ ’ਚ ਪੇਪਰ, ਸਿਆਹੀ ਅਤੇ ਕਲਮ ਦਾ ਖਰਚ ਤਕਰੀਬਨ ਢਾਈ ਲੱਖ ਰੁਪਏ ਆਇਆ। ਮੁਸਤਫਾ ਦੇ ਇਸ ਕਾਰਨਾਮੇ ਮਗਰੋਂ ਪਰਿਵਾਰ ਹੀ ਨਹੀਂ ਸਗੋਂ ਪਿੰਡ ਵਾਲੇ ਬੇਹੱਦ ਖ਼ੁਸ਼ ਹਨ। ਮੁਸਤਫਾ ਦਾ ਕਹਿਣਾ ਹੈ ਕਿ ਕੁਰਾਨ ਨੂੰ ਪੂਰਾ ਕਰਨ ਲਈ ਸਬਰ ਅਤੇ ਦ੍ਰਿੜ ਇਰਾਦੇ ਦੀ ਲੋੜ ਸੀ ਅਤੇ ਅੱਲ੍ਹਾ ਦੀ ਕ੍ਰਿਪਾ ਨਾਲ ਮੈਂ ਇਹ ਕਰ ਵਿਖਾਇਆ।
ਇਹ ਵੀ ਪੜ੍ਹੋ- ਕਾਰਗਿਲ ਵਿਜੇ ਦਿਵਸ: ਭਾਰਤ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਚਟਾਈ ਸੀ ਧੂੜ, ਬਹਾਦਰ ਵੀਰਾਂ ਨੂੰ ਸਾਡਾ ਸਲਾਮ
ਦਿੱਲੀ ਤੋਂ ਲਿਆਂਦਾ 500 ਮੀਟਰ ਸਕਰੋਲ ਪੇਪਰ
ਮੁਸਤਫਾ ਮੁਤਾਬਕ ਮੇਰੇ ਨੇੜਲੇ ਰਿਸ਼ਤੇਦਾਰਾਂ ਨੇ ਇਸ ਕੰਮ ’ਚ ਮੇਰੀ ਮਦਦ ਕੀਤੀ। ਇਹ ਪੇਪਰ ਇੱਥੇ ਉੱਪਲੱਬਧ ਨਹੀਂ ਸੀ ਅਤੇ ਮੈਨੂੰ ਦਿੱਲੀ ਜਾਣਾ ਪਿਆ। ਮੈਂ ਇਕ ਫੈਕਟਰੀ ਤੋਂ ਇਹ 500 ਮੀਟਰ ਸਕਰੋਲ ਪ੍ਰਾਪਤ ਕਰ ’ਚ ਸਫ਼ਲ ਰਿਹਾ ਅਤੇ ਇਸ ਹੱਥ ਲਿਖਤ ਕੁਰਾਨ ਨੂੰ ਦਿੱਲੀ ’ਚ ਹੀ ਲੈਮੀਨੇਟ ਕਰਵਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਮੈਂ ਨੌਜਵਾਨਾਂ ਨੂੰ ਪਵਿੱਤਰ ਕੁਰਾਨ ਨਾਲ ਜੁੜਨ ਲਈ ਪ੍ਰੇਰਿਤ ਕਰਾਂਗਾ। ਮੁਸਤਫਾ ਦਾ ਇਹ ਰਿਕਾਰਡ ਲਿੰਕਨ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ
ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼
NEXT STORY