ਨਾਗਪੁਰ- ਮਹਾਰਾਸ਼ਟਰ ਵਿਚ ਨਾਗਪੁਰ ਹਿੰਸਾ ਦੇ ਮੁੱਖ ਮੁਲਜ਼ਮ ‘ਮਨਿਓਰਿਟੀ ਡੈਮੋਕ੍ਰੇਟਿਕ ਪਾਰਟੀ’ ਦੇ ਸਥਾਨਕ ਨੇਤਾ ਫਹੀਮ ਖਾਨ ਅਤੇ 5 ਹੋਰਾਂ ਵਿਰੁੱਧ ਦੇਸ਼ਧ੍ਰੋਹ ਅਤੇ ਅਸ਼ਾਂਤੀ ਦੌਰਾਨ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਆਫ ਪੁਲਸ (ਸਾਈਬਰ ਕ੍ਰਾਈਮ) ਲੋਹਿਤ ਮਤਾਨੀ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਵਿਭਾਗ ਨੇ ਫੇਸਬੁੱਕ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਅਧਿਕਾਰੀਆਂ ਤੋਂ ਉਨ੍ਹਾਂ ਦੇ ਪਲੇਟਫਾਰਮਾਂ ’ਤੇ 230 ਪ੍ਰੋਫਾਈਲਾਂ ਬਾਰੇ ਜਾਣਕਾਰੀ ਮੰਗੀ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਜਾਣ ਤੋਂ ਬਾਅਦ ਸ਼ੁਰੂ ਵਿਚ ਗਲਤ ਸੂਚਨਾ ਫੈਲਾਈ ਗਈ, ਜਿਸ ਨਾਲ ਹਿੰਸਾ ਹੋਰ ਭੜਕ ਗਈ। ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿਚ ਸਥਿਤ ਮੁਗਲ ਸਮਰਾਟ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਵਿਹਿਪ ਅਤੇ ਬਜਰੰਗ ਦਲ ਦੀ ਅਗਵਾਈ ਵਿਚ ਹੋਏ ਪ੍ਰਦਰਸ਼ਨ ਦੌਰਾਨ ਪਵਿੱਤਰ ਚਾਦਰ ਸਾੜੇ ਜਾਣ ਦੀਆਂ ਅਫਵਾਹਾਂ ਵਿਚਕਾਰ ਹਿੰਸਕ ਭੀੜ ਨੇ ਸੋਮਵਾਰ ਰਾਤ ਨੂੰ ਕੇਂਦਰੀ ਨਾਗਪੁਰ ਦੇ ਕਈ ਇਲਾਕਿਆਂ ਵਿਚ ਤਬਾਹੀ ਮਚਾ ਦਿੱਤੀ ਸੀ। ਹਿੰਸਾ ਦੇ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਨੇ 18 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਹਨ। ਹਿੰਸਾ ਤੋਂ 3 ਦਿਨ ਬਾਅਦ ਵੀਰਵਾਰ ਨੂੰ ਸ਼ਹਿਰ ਦੇ ਕੁਝ ਇਲਾਕਿਆਂ ਵਿਚੋਂ ਕਰਫਿਊ ਹਟਾ ਦਿੱਤਾ ਗਿਆ ਜਾਂ ਢਿੱਲ ਦਿੱਤੀ ਗਈ।
ਹਿੰਸਾ ਦੇ ਤਾਰ ਬੰਗਲਾਦੇਸ਼ ਨਾਲ ਜੁੜੇ, ਹੋਰ ਵੱਡੇ ਦੰਗਿਆਂ ਦੀ ਧਮਕੀ
ਨਾਗਪੁਰ ਹਿੰਸਾ ਮਾਮਲੇ ਵਿਚ ਪੁਲਸ ਨੇ ਬੰਗਲਾਦੇਸ਼ ਕੁਨੈਕਸ਼ਨ ਮਿਲਣ ਦਾ ਦਾਅਵਾ ਕੀਤਾ ਹੈ। ਨਾਗਪੁਰ ਵਿਚ ਸਾਈਬਰ ਸੈੱਲ ਨੇ ਅਫਵਾਹ ਫੈਲਾਉਣ ਅਤੇ ਹਿੰਸਾ ਭੜਕਾਉਣ ਦੇ ਦੋਸ਼ ਵਿਚ ਹੁਣ ਤੱਕ 34 ਸੋਸ਼ਲ ਮੀਡੀਆ ਅਕਾਊਂਟਾਂ ਵਿਰੁੱਧ ਕਾਰਵਾਈ ਕੀਤੀ ਹੈ। ਇਨ੍ਹਾਂ ਮਾਮਲਿਆਂ ਵਿਚ 10 ਸੋਸ਼ਲ ਮੀਡੀਆ ਅਕਾਊਂਟਾਂ ਵਿਰੁੱਧ ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਇਕ ਸੋਸ਼ਲ ਮੀਡੀਆ ਪੋਸਟ ਬੰਗਲਾਦੇਸ਼ ਤੋਂ ਵੀ ਪਾਈ ਗਈ। ਇਕ ਯੂਜ਼ਰ ਨੇ ਸੋਸ਼ਲ ਮੀਡੀਆ ਪੋਸਟ ’ਤੇ ਧਮਕੀ ਭਰੀ ਪੋਸਟ ਲਿਖੀ ਕਿ ਸੋਮਵਾਰ ਦੇ ਦੰਗੇ ਸਿਰਫ਼ ਇਕ ਛੋਟੀ ਜਿਹੀ ਘਟਨਾ ਸੀ; ਭਵਿੱਖ ਵਿਚ ਵੱਡੇ ਦੰਗੇ ਹੋਣਗੇ।
ਔਰੰਗਜ਼ੇਬ ਦੀ ਕਬਰ ਦੇ ਦੋਵੇਂ ਪਾਸੇ ਲਗਾਈਆਂ ਗਈਆਂ ਟੀਨ ਦੀਆਂ ਚਾਦਰਾਂ
ਛਤਰਪਤੀ ਸੰਭਾਜੀਨਗਰ ਜ਼ਿਲੇ ਵਿਚ ਸਥਿਤ ਮੁਗਲ ਸਮਰਾਟ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਵਿਚਕਾਰ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੇ 18ਵੀਂ ਸਦੀ ਦੀ ਕਬਰ ਦੇ ਦੋਵੇਂ ਪਾਸਿਆਂ ਨੂੰ ਟੀਨ ਦੀਆਂ ਚਾਦਰਾਂ ਨਾਲ ਢੱਕ ਦਿੱਤਾ ਹੈ ਅਤੇ ਦੋਵਾਂ ਪਾਸਿਆਂ ’ਤੇ ਵਾੜ ਵੀ ਲਗਾਈ ਜਾਏਗੀ। ਉਨ੍ਹਾਂ ਕਿਹਾ ਕਿ ਕਬਰ ਦੇ ਦੋਵੇਂ ਪਾਸੇ ਲੱਗੀ ਹਰੀ ਜਾਲੀ ਖਸਤਾ ਹਾਲਤ ਵਿਚ ਸੀ ਅਤੇ ਨੇੜੇ ਸਥਿਤ ਖਵਾਜ਼ਾ ਸਈਦ ਜ਼ੈਨੂਦੀਨ ਚਿਸ਼ਤੀ ਦੀ ਕਬਰ ਵੱਲ ਜਾਣ ਵਾਲੇ ਰਸਤੇ ਤੋਂ ਵੀ ਢਾਂਚਾ ਦਿਖਾਈ ਦੇ ਰਿਹਾ ਸੀ। ਇਸ ਲਈ ਅਸੀਂ ਟੀਨ ਦੀਆਂ ਚਾਦਰਾਂ ਲਗਾਈਆਂ ਹਨ।
ਫੌਜਾਂ ਦੀ ਮਾਰਕ ਸਮਰੱਥਾ ਵਧਾਉਣ ਲਈ 54,000 ਕਰੋੜ ਦੇ ਰੱਖਿਆ ਸੌਦੇ ਮਨਜ਼ੂਰ
NEXT STORY