ਕਨੂੰਰ— ਜੰਮੂ-ਕਸ਼ਮੀਰ ਦੇ ਕਠੂਆ 'ਚ 8 ਸਾਲ ਦੀ ਬੱਚੀ ਨਾਲ ਰੇਪ ਅਤੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਦੇਸ਼ ਭਰ 'ਚ ਗੁੱਸਾ ਹੈ। ਇਸ ਦੌਰਾਨ ਕਈ ਪੱਖਾਂ ਵੱਲੋਂ ਘਟਨਾ ਨੂੰ ਫਿਰਕੂ ਰੰਗ ਦੇਣ ਦੀਆਂ ਕੋਸ਼ਿਸ਼ਾਂ ਦੇਖੀਆਂ ਗਈਆਂ। ਘਟਨਾ 'ਤੇ ਰਾਜਨੀਤੀ ਵੀ ਕੀਤੀ ਗਈ। ਇਸ ਸਭ ਦਰਮਿਆਨ ਭਾਰਤ ਦੀ ਅਖੰਡਤਾ ਅਤੇ ਏਕਤਾ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਆਮ ਲੋਕਾਂ ਨੇ ਚੁੱਕ ਰੱਖੀ ਹੈ। ਇਸੇ ਦੀ ਮਿਸਾਲ ਦੇਖਣ ਨੂੰ ਮਿਲੀ ਕੇਰਲ ਦੇ ਕਨੂੰਰ 'ਚ ਜਿੱਥੇ ਇਕ ਵਿਅਕਤੀ ਨੇ ਆਪਣੀ ਨਵਜਾਤ ਬੇਟੀ ਦਾ ਨਾਂ ਕਠੂਆ ਗੈਂਗਰੇਪ ਪੀੜਤਾ ਦੇ ਨਾਂ 'ਤੇ ਰੱਖਿਆ ਹੈ। ਫੇਸਬੁੱਕ 'ਤੇ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਰਜਿਤ ਰਾਮ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਗੈਂਗਰੇਪ ਪੀੜਤ ਬੱਚੀ ਦੇ ਨਾਂ 'ਤੇ ਰੱਖਿਆ ਹੈ।
ਉਨ੍ਹਾਂ ਦੇ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਨੂੰ ਧਾਰਮਿਕ ਦੋਸਤੀ ਦੀ ਮਿਸਾਲ ਦੱਸਦੇ ਹੋਏ ਉਨ੍ਹਾਂ ਦੀਆਂ ਤਾਰੀਫਾਂ ਕਰ ਰਹੇ ਹਨ। ਫੇਸਬੁੱਕ 'ਤੇ ਉਨ੍ਹਾਂ ਦਾ ਪੋਸਟ 15 ਹਜ਼ਾਰ ਤੋਂ ਵੀ ਵਧ ਲੋਕ ਸ਼ੇਅਰ ਕਰ ਚੁਕੇ ਹਨ, ਜਦੋਂ ਕਿ 22 ਹਜ਼ਾਰ ਤੋਂ ਵਧ ਲੋਕ ਇਸ ਨੂੰ ਲਾਈਕ ਕਰ ਚੁਕੇ ਹਨ। ਮੀਡੀਆ ਰਿਪੋਰਟਸ ਅਨੁਸਾਰ,''ਜੰਮੂ 'ਚ ਸਿੱਖ ਸੰਗਠਨਾਂ ਨੇ ਵੀ ਸ਼ੁੱਕਰਵਾਰ ਨੂੰ ਕੈਂਡਲ ਮਾਰਚ ਕੱਢ ਕੇ ਮਾਮਲੇ 'ਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਦੇਸ਼ ਭਰ 'ਚ ਘਟਨਾ ਦੇ ਬਾਅਦ ਤੋਂ ਦੋਸ਼ੀਆਂ ਦੇ ਖਿਲਾਫ ਪ੍ਰਦਰਸ਼ਨ ਅਤੇ ਪੀੜਤਾ ਅਤੇ ਉਸ ਦੇ ਪਰਿਵਾਰ ਲਈ ਮਾਰਚ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜਧਾਨੀ ਦਿੱਲੀ 'ਚ ਦੇਰ ਰਾਤ ਇੰਡੀਆ ਗੇਟ ਦੇ ਸਾਹਮਣੇ ਲੋਕ ਪ੍ਰਦਰਸ਼ਨ ਕਰਨ ਪੁੱਜੇ ਸਨ।
ਡੀ.ਸੀ. ਡਬਲਯੂ ਪ੍ਰਧਾਨ ਸਵਾਤੀ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ, ਪੀ.ਐੱਮ. ਤੋਂ ਪੁੱਛੇ ਸਵਾਲ
NEXT STORY