ਪ੍ਰਯਾਗਰਾਜ- ਸਾਧੁ-ਸੰਤਾਂ ਦੀ ਸਰਬਉੱਚ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਦੇਸ਼ ’ਚ ਮੁਗਲਾਂ ਅਤੇ ਅੰਗਰੇਜ਼ਾਂ ਦੇ ਨਾਂ ਬਦਲ ਕੇ ਆਜ਼ਾਦੀ ਘੁਲਾਟੀਆਂ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ। ਮਹੰਤ ਨੇ ਵੀਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲੇ ਕਈ ਦਹਾਕੇ ਬੀਤ ਗਏ ਹਨ। ਬਾਵਜੂਦ ਇਸਦੇ ਸਾਰੀਆਂ ਸੜਕਾਂ ਅਤੇ ਮੁਹੱਲਿਆਂ ਦਾ ਨਾਂ ਮੁਗਲਾਂ ਅਤੇ ਅੰਗਰੇਜ਼ ਸ਼ਾਸਕਾਂ ਦੇ ਨਾਂ ’ਤੇ ਹੈ।
ਇਹ ਵੀ ਪੜ੍ਹੋ : ਭਗਵਾਨ ਨੂੰ ਚੜਾਉਂਦੇ ਸਨ 'ਅਸ਼ਲੀਲ' ਚੀਜ਼ਾਂ, ਇੱਕ ਦੀ ਮੌਤ ਤਾਂ ਦੋ ਦਾ ਹੋਇਆ ਬੂਰਾ ਹਾਲ
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਬਾਬਰ, ਤੁਗਲਕ ਅਤੇ ਹੁਮਾਊਂ ਵਰਗੀਆਂ ਅਨੇਕਾਂ ਸੜਕਾਂ ਹਨ। ਇਹ ਨਾਂ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ, ਜਿਸਨੂੰ ਖਤਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮੁਗਲ ਸ਼ਾਸਕਾਂ ਦੇ ਨਾਂ ਦੀਆਂ ਸੜਕਾਂ, ਇਮਾਰਤਾਂ ਦਾ ਨਵਾਂ ਨਾਂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਸਰਦਾਰ ਵੱਲਭਭਾਈ ਪਟੇਲ, ਚੰਦਰਸ਼ੇਖਰ ਆਜ਼ਾਦ, ਸਰਦਾਰ ਭਗਤ ਸਿੰਘ, ਵੀਰ ਅਬਦੁੱਲ ਹਮੀਦ, ਡਾ. ਏ. ਪੀ. ਜੇ. ਅਬਦੁੱਲ ਕਲਾਮ ਦੇ ਨਾਂ ’ਤੇ ਰੱਖਿਆ ਜਾਵੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲ ਸਕੇ।
ਨੋਟ : ਮਹੰਤ ਨਰਿੰਦਰ ਗਿਰੀ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ’ਤੇ ਆਰ . ਪੀ . ਸਿੰਘ ਨੇ ਚੁੱਕੇ ਸਵਾਲ
NEXT STORY