ਅਹਿਮਦਾਬਾਦ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਗਾਂਧੀਨਗਰ ਦੇ ਕੋਬਾ ਪਿੰਡ 'ਚ ਜੈਨ ਵਿਰਾਸਤ ਅਤੇ ਅਹਿੰਸਾ ਦੇ ਮੁੱਲਾਂ ਨੂੰ ਸਮਰਪਿਤ ਨਵੇਂ ਬਣੇ 'ਸਮਾਰਟ ਸੰਪ੍ਰਤੀ ਮਿਊਜ਼ੀਅਮ' ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜੈਨ ਸੰਤਾਂ ਨਾਲ ਮਹਾਵੀਰ ਜਯੰਤੀ ਮੌਕੇ ਮਿਊਜ਼ੀਅਮ ਦਾ ਉਦਘਾਟਨ ਕੀਤਾ। ਸ਼੍ਰੀ ਮਹਾਵੀਰ ਜੈਨ ਅਰਾਧਾਨਾ ਕੇਂਦਰ 'ਚ ਸਥਿਤ ਇਸ ਮਿਊਜ਼ੀਅਮ ਦਾ ਨਾਂ ਸਮਾਰਟ ਸੰਪ੍ਰਤੀ ਮਹਾਰਾਜ (224-216 ਈਸਾ ਪੂਰਵ) ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ ਸਮਾਰਟ ਅਸ਼ੋਕ ਦੇ ਪੋਤੇ ਅਤੇ ਮੋਰੀਆ ਵੰਸ਼ ਦੇ ਇਕ ਸ਼ਾਸਕ ਸਨ, ਜਿਨ੍ਹਾਂ ਨੇ ਜੈਨ ਧਰਮ ਅਤੇ ਅਹਿੰਸਾ ਦੇ ਸਿਧਾਂਤ ਦਾ ਪ੍ਰਚਾਰ-ਪ੍ਰਸਾਰ ਕੀਤਾ। ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਿਊਜ਼ੀਅਮ 'ਚ ਸਰਦੀਆਂ ਪੁਰਾਣੀਆਂ ਦੁਰਲੱਭ ਜੈਨ ਕਲਾਕ੍ਰਿਤੀਆਂ ਅਤੇ ਰਵਾਇਤੀ ਵਿਰਾਸਤ ਵਸਤੂਆਂ ਹਨ, ਜਿਨ੍ਹਾਂ 'ਚ ਗੁੰਝਲਦਾਰ ਢੰਗ ਨਾਲ ਤਿਆਰ ਕੀਤੀਆਂ ਗਈਆਂ ਪੱਥਰ ਅਤੇ ਧਾਤੂ ਦੀਆਂ ਮੂਰਤੀਆਂ, ਲਘੂ ਚਿੱਤਰ, ਚਾਂਦੀ ਦੇ ਰੱਥ, ਸਿੱਕੇ ਅਤੇ ਪ੍ਰਾਚੀਨ ਪਾਂਡੁਲੀਪੀਆਂ ਸ਼ਾਮਲ ਹਨ।
ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮਿਊਜ਼ੀਅਮ 'ਚ ਕਈ ਵਿਸ਼ਾਲ ਹਾਲ ਹਨ, ਜਿਨ੍ਹਾਂ 'ਚ 2,000 ਤੋਂ ਵੱਧ ਵਸਤੂਆਂ ਰੱਖੀਆਂ ਗਈਆਂ ਹਨ ਅਤੇ ਇਹ ਮਿਊਜ਼ੀਅਮ ਸੈਲਾਨੀਆਂ ਨੂੰ ਜੈਨ ਧਰਮ ਦੇ ਵਿਕਾਸ ਅਤੇ ਇਸ ਦੇ ਡੂੰਘੇ ਸੱਭਿਆਚਾਰਕ ਪ੍ਰਭਾਵ ਬਾਰੇ ਕਾਲਾਨੁਕਰਮ ਆਧਾਰਤ ਸਮਝ ਪ੍ਰਦਾਨ ਕਰਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮਹਾਵੀਰ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸੱਚ, ਸਦਭਾਵਨਾ, ਚੰਗਾ ਆਚਰਨ ਅਤੇ ਸਮਾਨਤਾ 'ਤੇ ਆਧਾਰਤ ਭਗਵਾਨ ਮਹਾਵੀਰ ਦੇ ਸੰਦੇਸ਼ਾਂ 'ਚ ਪ੍ਰੇਰਨਾ ਹੈ ਅਤੇ ਉਨ੍ਹਾਂ ਦੇ ਮਹਾਨ ਵਿਚਾਰ ਹਮੇਸ਼ਾ ਮਨੁੱਖਤਾ ਦਾ ਮਾਰਗਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਦੇ ਆਦਰਸ਼ ਅਧਿਆਤਮਿਕ ਤੌਰ 'ਤੇ ਉਤਸ਼ਾਹਜਨਕ ਹਨ ਅਤੇ ਅੱਜ ਦੇ ਸਮੇਂ 'ਚ ਵੀ ਬਹੁਤ ਪ੍ਰਾਸੰਗਿਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਮੂਲੀ ਵਿਵਾਦ ਮਗਰੋਂ ਹੈਵਾਨ ਬਣਿਆ ਪਤੀ, ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਪਤਨੀ ਦਾ ਕਰ'ਤਾ ਕਤਲ
NEXT STORY