ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਰਗਿਲ ਵਿਜੇ ਦਿਵਸ 'ਤੇ ਕਿਹਾ ਕਿ ਬੇਹੱਦ ਮੁਸ਼ਕਲ ਸਥਿਤੀਆਂ 'ਚ ਭਾਰਤ ਦੇ ਵੀਰ ਫ਼ੌਜੀਆਂ ਵਲੋਂ ਪ੍ਰਦਰਸ਼ਿਤ ਹਿੰਮਤ ਹਮੇਸ਼ਾ ਰਾਸ਼ਟਰੀ ਮਾਣ ਦਾ ਸਰੋਤ ਬਣੀ ਰਹੇਗੀ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਅਸਾਧਾਰਨ ਬਹਾਦਰੀ ਅਤੇ ਸਮਰਪਣ ਦਾ ਪ੍ਰਦਰਸ਼ ਕੀਤਾ।

ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਬੇਹੱਦ ਮੁਸ਼ਕਲ ਸਥਿਤੀਆਂ 'ਚ ਉਨ੍ਹਾਂ ਦੀ ਹਿੰਮਤ ਦਾ ਪ੍ਰਦਰਸ਼ਨ ਹਮੇਸ਼ਾ ਰਾਸ਼ਟਰੀ ਮਾਣ ਦਾ ਸਰੋਤ ਬਣਿਆ ਰਹੇਗਾ। ਦੇਸ਼ ਭਗਤੀ ਦੀ ਉਨ੍ਹਾਂ ਦੀ ਅਟੁੱਟ ਭਾਵਨਾ ਅਤੇ ਕਰੱਤਵ ਦੇ ਪ੍ਰਤੀ ਉਨ੍ਹਾਂ ਦਾ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਗਾਤਾਰ ਪ੍ਰੇਰਿਤ ਕਰਦਾ ਰਹੇਗਾ।'' ਕਾਰਗਿਲ ਵਿਜੇ ਦਿਵਸ 'ਆਪਰੇਸ਼ਨ ਵਿਜੇ' ਦੇ ਵੀਰ ਫੌਜੀਆਂ ਦੇ ਸਾਹਸ, ਬਲੀਦਾਨ ਅਤੇ ਅਟੁੱਟ ਸੰਕਲਪ ਨੂੰ ਸਨਮਾਨ ਦੇਣ ਦਾ ਮੌਕਾ ਹੈ। ਇਹ ਦਿਵਸ ਕਾਰਗਿਲ ਯੁੱਧ 'ਚ ਭਾਰਤ ਦੀ ਇਤਿਹਾਸਕ ਵਿਜੇ ਦੀ ਯਾਦ 'ਚ ਮਨਾਇਆ ਜਾਂਦਾ ਹੈ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਵਾਲੀ ਰਾਸ਼ਟਰੀ ਭਾਵਨਾ ਦਾ ਉਤਸਵ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੈਂਕਾਂ ’ਚ 1.42 ਲੱਖ ਕਰੋੜ ਰੁਪਏ ਦੀ ਧੋਖਾਦੇਹੀ, ਵਸੂਲੀ ਸਿਰਫ਼ 6,389 ਕਰੋੜ ਰੁਪਏ
NEXT STORY